ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੁਰਕੀ-ਈਰਾਨ ਸਰਹੱਦ 'ਤੇ ਭੂਚਾਲ, 3 ਬੱਚਿਆਂ ਸਣੇ 8 ਮੌਤਾਂ, 1000 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ 

ਈਰਾਨ-ਤੁਰਕੀ ਸਰਹੱਦ 'ਤੇ 5.7 ਤੀਬਰਤਾ ਦੇ ਭੂਚਾਲ ਦੇ ਝਟਕੇ ਹੋਏ ਮਹਿਸੂਸ

 

ਇਸਤਾਂਬੁਲ: ਐਤਵਾਰ ਨੂੰ ਤੁਰਕੀ-ਈਰਾਨ ਸਰਹੱਦ ਉੱਤੇ ਆਏ ਭੁਚਾਲ ਨਾਲ ਕਈ ਇਮਾਰਤਾਂ ਢਹਿ ਗਈਆਂ। ਇਨ੍ਹਾਂ ਵਿੱਚ ਦੱਬਣ ਕਾਰਨ ਅੱਠ ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਇਸ ਹਾਦਸੇ ਵਿੱਚ 21 ਲੋਕ ਜ਼ਖ਼ਮੀ ਹੋਏ ਹਨ। 

 

ਤੁਰਕੀ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਬਚਾਅ ਦਲ ਮੌਕੇ ‘ਤੇ ਪਹੁੰਚ ਗਏ ਹਨ। ਮੰਤਰੀ ਸੁਲੇਮਾਨ ਸੋਯਲੂ ਦੇ ਅਨੁਸਾਰ, ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਸਨ। ਇਸ ਆਫ਼ਤ ਵਿੱਚ 1,066 ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਮੀਡੀਆ ਅਨੁਸਾਰ, ਤੁਰਕੀ ਦੇ ਵਾਨ ਸ਼ਹਿਰ ਵਿੱਚ ਇੱਕ ਇਮਾਰਤ ਦੇ ਢਹਿ ਜਾਣ ਦੀ ਵੀ ਖ਼ਬਰ ਮਿਲੀ ਹੈ।

 

ਯੂਰਪੀਅਨ-ਭੂਮੱਧਸਾਗਰੀ ਭੂਚਾਲ ਕੇਂਦਰ ਅਨੁਸਾਰ, ਤੁਰਕੀ-ਈਰਾਨ ਸਰਹੱਦ ਉੱਤੇ 5.7 ਤੀਬਰਤਾ ਦਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਦੋਵਾਂ ਦੇਸ਼ਾਂ ਦੀ ਸਰਹੱਦ ਦੇ ਨਾਲ ਪੰਜ ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਤੁਰਕੀ ਮੀਡੀਆ ਦੇ ਅਨੁਸਾਰ, ਭੂਚਾਲ ਨਾਲ 43 ਪਿੰਡ ਪ੍ਰਭਾਵਿਤ ਹੋਏ ਹਨ। ਇੱਥੇ ਪਹਿਲਾਂ ਵੀ ਕਈ ਵਾਰ ਸ਼ਕਤੀਸ਼ਾਲੀ ਭੂਚਾਲ ਆਉਂਦੇ ਰਹਿੰਦੇ ਹਨ।

 

ਈਰਾਨ 'ਚ ਨੁਕਸਾਨ ਦਾ ਖ਼ਦਸ਼ਾ ਘੱਟ

ਇਕ ਈਰਾਨੀ ਅਫ਼ਸਰ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਸਾਡੀ ਬਚਾਅ ਟੀਮਾਂ ਨੂੰ ਪ੍ਰਭਾਵਤ ਇਲਾਕਿਆਂ ਵਿੱਚ ਭੇਜ ਦਿੱਤਾ ਗਿਆ ਹੈ। ਅਜੇ ਤੱਕ ਸਾਡੇ ਕੋਲ ਉਸ ਇਲਾਕੇ ਵਿੱਚ ਕੋਈ ਨੁਕਸਾਨ ਜਾਂ ਕਿਸੇ ਦੇ ਮਰਨ ਦੀ ਖ਼ਬਰ ਨਹੀਂ ਮਿਲੀ। ਭੂਚਾਲ ਈਰਾਨ ਦਾ ਪੱਛਮ ਅਜ਼ਰਬੈਜਾਨ ਸੂਬੇ ਵਿੱਚ ਮਹਿਸੂਸ ਕੀਤਾ ਗਿਆ, ਜਿਥੇ ਦੀ ਆਬਾਦੀ ਕਾਫੀ ਘੱਟ ਹੈ। ਹਾਲਾਂਕਿ ਹੋਰ ਸੂਤਰਾਂ ਨੇ ਨੁਸਕਾਨ ਦਾ ਖ਼ਦਸ਼ਾ ਪ੍ਰਗਟਾਇਆ ਹੈ।

ਈਰਾਨ ਅਤੇ ਤੁਰਕੀ ਵਿਸ਼ਵ ਦੇ ਸਭ ਤੋਂ ਵੱਧ ਭੂਚਾਲ ਵਾਲੇ ਦੇਸ਼ਾਂ ਵਿੱਚ ਸ਼ਾਮਲ ਹਨ। ਪਿਛਲੇ ਮਹੀਨੇ ਤੁਰਕੀ ਦੇ ਭੂਚਾਲ ਵਿੱਚ 40 ਲੋਕ ਮਾਰੇ ਗਏ ਸਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Earthquake of 5 7 magnitude strikes western Iran kills eight in Turkey