ਫਿਜੀ `ਚ ਅੱਜ 8.2 ਦੀ ਤੀਬਰਤਾ ਵਾਲੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ ਵਿਗਿਆਨ ਸਰਵੇਖਣ ਨੇ ਦੱਸਿਆ ਕਿ ਇਹ ਸੁਨਾਮੀ ਦੀ ਕੋਈ ਉਮੀਦ ਨਹੀਂ ਹੈ ਕਿਉਂਕਿ ਭੂਚਾਲ ਕੇਂਦਰ ਧਰਤੀ `ਚ ਕਾਫੀ ਗਹਿਰਾਈ ਸੀ। ਇਸ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਤਤਕਾਲ ਕੋਈ ਸੂਚਨਾ ਨਹੀਂ ਹੈ।
ਅਮਰੀਕੀ ਭੂਚਾਲ ਵਿਗਿਆਨੀਆਂ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਦੁਪਹਿਰ 12 ਵਜੇ 19 ਮਿੰਟ `ਤੇ ਆਇਆ। ਇਸਦਾ ਕੇਂਦਰ ਰਾਜਧਾਨੀ ਸੂਬੇ `ਚ 361 ਕਿਲੋਮੀਟਰ (224 ਮੀਲ) ਪੂਰਬ `ਚ, 559 ਕਿਲੋਮੀਟਰ ਦੀ ਗਹਿਰਾਈ `ਤੇ ਸੀ।
ਹਵਾਈ ਦੇ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਉਥੇ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ ਕਿਉਂਕਿ ਭੂਚਾਲ ਦਾ ਕੇਂਦਰ ਧਰਤੀ `ਚ ਕਾਫੀ ਡੂੰਘਾਈ `ਤੇ ਸੀ।