ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਈਰਾਨ 'ਚ ਭੂਚਾਲ ਦੇ ਤੇਜ਼ ਝਟਕੇ, ਦੋ ਮੌਤਾਂ, 241 ਜ਼ਖ਼ਮੀ

ਪੱਛਮੀ ਈਰਾਨ 'ਚ ਭੂਚਾਲ ਦੇ ਤੇਜ਼ ਝਟਕੇ

ਪੱਛਮੀ ਇਰਾਨ ਵਿੱਚ ਇਰਾਕ ਦੇ ਨਾਲ ਲੱਗਦੀ ਸਰਹੱਦ ਦੇ ਨੇੜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਜਿਸ ਵਿੱਚ ਦੋ ਲੋਕ ਮਾਰੇ ਗਏ ਅਤੇ 240 ਤੋਂ ਵੱਧ ਜ਼ਖਮੀ ਹੋਏ।

 

ਅਧਿਕਾਰੀਆਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਭੂਚਾਲ ਦੀ ਤੀਬਰਤਾ ਨੂੰ 6 ਤੱਕ ਮਾਪਿਆ ਗਿਆ ਹੈ। ਅਮਰੀਕਨ ਜਿਓਲੌਜੀਕਲ ਸਰਵੇ (ਯੂਐਸਜੀਐਸ) ਦੇ ਮੁਤਾਬਕ ਕਰਮਾਨ ਸ਼ਾਹ ਪ੍ਰਾਂਤ ਦੇ ਜਵਾਨਰੂਡ ਸ਼ਹਿਰ ਦੇ ਤੋਂ 26 ਕਿਲੋਮੀਟਰਦੂਰ  ਦੱਖਣ-ਪੱਛਮੀ ਹਿੱਸੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਿਛਲੇ ਸਾਲ ਇੱਥਏ ਆਏ ਭੂਚਾਲ ਵਿਚ ਸੈਂਕੜੇ ਲੋਕਾਂ ਦੀ ਜਾਨ ਚਲੀ  ਗਈ ਸੀ।

 

ਐਮਰਜੈਂਸੀ ਮੈਡੀਕਲ ਸਾਇੰਸਜ਼ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਜ਼ ਦੇ ਮੁਖੀ ਸਯਦ ਸ਼ਰੀਦਰੀ ਨੇ ਦੱਸਿਆ ਕਿ ਦੋ ਲੋਕ ਮਾਰੇ ਗਏ ਹਨ ਅਤੇ 241 ਲੋਕ ਜ਼ਖ਼ਮੀ ਹੋਏ ਹਨ, ਉਨ੍ਹਾਂ 'ਚੋਂ ਛੇ ਦੀ ਹਾਲਤ ਗੰਭੀਰ ਹੈ। ਸ਼ਰੀਦਰੀ ਨੇ ਕਿਹਾ ਕਿ ਮਾਰੇ ਗਏ ਲੋਕਾਂ ਵਿਚ ਇਕ ਗਰਭਵਤੀ ਔਰਤ ਅਤੇ ਇਕ 70 ਸਾਲਾ ਬਜ਼ੁਰਗ ਵਿਅਕਤੀ ਸ਼ਾਮਲ ਹੈ, ਜੋ ਦਿਲ ਦੇ ਦੌਰੇ ਕਾਰਨ ਮਰ ਗਿਆ।

 

 ਪਿਛਲੇ ਸਾਲ, 7 ਨਵੰਬਰ ਨੂੰ ਕਰਮਾਨ ਸ਼ਾਹ ਸੂਬੇ ਵਿੱਚ 7.3 ਤੀਬਰਤਾ ਵਾਲੇ ਭੂਚਾਲ ਨੇ 620 ਲੋਕਾਂ ਦੀ ਜਾਨ ਲਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:earthquake shocks in western Iran two killed 241 injured