ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਵੇਖਣ ਨੂੰ ਮਿਲੇਗਾ ਆਰਥਿਕ ਮੰਦਹਾਲੀ ਦਾ ਸਭ ਤੋਂ ਵੱਧ ਅਸਰ: IMF ਮੁਖੀ

ਭਾਰਤ ’ਚ ਵੇਖਣ ਨੂੰ ਮਿਲੇਗਾ ਆਰਥਿਕ ਮੰਦਹਾਲੀ ਦਾ ਸਭ ਤੋਂ ਵੱਧ ਅਸਰ: IMF ਮੁਖੀ

ਕੌਮਾਂਤਰੀ ਮੁਦਰਾ ਕੋਸ਼ (IMF) ਦੇ ਮੁਖੀ ਕ੍ਰਿਸਟਾਲਿਨਾ ਜਾਰਜੀਏਵਾ ਨੇ ਕੌਮਾਂਤਰੀ ਆਰਥਿਕ ਮੰਦਹਾਲੀ ਬਾਰੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਵਿਸ਼ਵ ਅਰਥ ਵਿਵਸਥਾ ਵਿੱਚ ਆਰਥਿਕ ਸੁਸਤੀ ਵੇਖੀ ਜਾ ਰਹੀ ਹੈ; ਜਿਸ ਕਾਰਨ 90 ਫ਼ੀ ਸਦੀ ਦੇਸ਼ਾਂ ਵਿੱਚ ਵਿਕਾਸ ਦੀ ਰਫ਼ਤਾਰ ਮੱਠੀ ਰਹੇਗੀ। ਤੇਜ਼ੀ ਨਾਲ ਉੱਭਰ ਰਹੀ ਅਰਥ–ਵਿਵਸਥਾ ਕਾਰਨ ਭਾਰਤ ਵਿੱਚ ਇਸ ਦਾ ਅਸਰ ਸਭ ਤੋਂ ਵੱਧ ਵੇਖਿਆ ਜਾਵੇਗਾ।

 

 

IMF ਹੈੱਡਕੁਆਰਟਰਜ਼ ’ਚ ਇਸ ਦੇ ਨਵੇਂ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜਾਰਜੀਏਵਾ ਨੇ ਕਿਹਾ ਕਿ ਸਾਲ 2019 ’ਚ ਸਾਨੂੰ ਲੱਗਦਾ ਹੈ ਕਿ ਦੁਨੀਆ ਦੇ 90 ਫ਼ੀ ਸਦੀ ਦੇਸ਼ਾਂ ਵਿੱਚ ਵਿਕਾਸ ਦਰ ਸੁਸਤ ਰਹੇਗੀ। ਵਿਸ਼ਵ ਅਰਥ–ਵਿਵਸਥਾ ਹੁਣ ਸਿਰਫ਼ ਸੁਸਤੀ ਦੇ ਦੌਰ ’ਚ ਹੈ।

 

 

IMF ਤੇ ਵਿਸ਼ਵ ਬੈਂਕ ਦੀ ਇੱਕ ਹਫ਼ਤੇ ਪਿੱਛੋਂ ਹੀ ਸਾਂਝੀ ਸਾਲਾਨਾ ਮੀਟਿੰਗ ਹੋਣ ਵਾਲੀ ਹੈ; ਜਿਸ ਵਿੱਚ ਦੋਵੇਂ ਵਿਸ਼ਵ ਸੰਸਥਾਨ ਆਪੋ–ਆਪਣੇ ਆਰਥਿਕ ਅਨੁਮਾਨ ਪੇਸ਼ ਕਰਨਗੇ। ਇਸ ਵਿੱਚ ਦੁਨੀਆ ਦੇ ਚੋਟੀ ਦੇ ਕੇਂਦਰੀ ਬੈਂਕਰ ਤੇ ਵਿੱਤ ਮੰਤਰੀ ਸ਼ਾਮਲ ਹੋਣਗੇ। IMF ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਸਾਲ 2019 ਤੇ 2020 ਲਈ ਵਿਸ਼ਵ ਆਰਥਿਕ ਦ੍ਰਿਸ਼ ਇੱਕ ਗੁੰਝਲਦਾਰ ਹਾਲਾਤ ਪੇਸ਼ ਕਰਦੇ ਦਿਸਦੇ ਹਨ।

 

 

ਸ੍ਰੀਮਤੀ ਜਾਰਜੀਏਵਾ ਨੇ ਕਿਹਾ ਕਿ ਅਮਰੀਕਾ ਤੇ ਜਾਪਾਨ ਜਿਹੇ ਵਿਕਸਤ ਦੇਸ਼ਾਂ ਵਿੱਚ ਆਰਥਿਕ ਗਤੀਵਿਧੀਆਂ ਨਰਮ ਪੈ ਰਹੀਆਂ ਹਨ। ਖ਼ਾਸ ਤੌਰ ’ਤੇ ਯੂਰੋਪ ਵਿੱਚ। ਦੂਜੇ ਪਾਸੇ ਭਾਰਤ ਤੇ ਬ੍ਰਾਜ਼ੀਲ ਜਿਹੇ ਦੇਸ਼ਾਂ ਵਿੱਚ ਆਰਥਿਕ ਸੁਸਤੀ ਜ਼ਿਆਦਾ ਵੱਡੇ ਰੂਪ ਵਿੱਚ ਦਿਸੀ ਹੈ। ਉਨ੍ਹਾਂ ਕਿਹਾ ਕਿ ਚੀਨ ਦੀ ਅਰਥ–ਵਿਵਸਥਾ ਦੀ ਰਫ਼ਤਾਰ ਵੀ ਹੁਣ ਸੁਸਤ ਪੈਣ ਲੱਗੀ ਹੈ।

 

 

IMF ਮੁਖੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਦ੍ਰਿਸ਼ ਨਾਲ ਉਨ੍ਹਾਂ ਦੇਸ਼ਾਂ ਲਈ ਹੋਰ ਔਕੜਾਂ ਖੜ੍ਹੀਆਂ ਹੋਣ ਵਾਲੀਆਂ ਹਨ; ਜੋ ਪਹਿਲਾਂ ਹੀ ਔਖੇ ਦੌਰ ਵਿੱਚੋਂ ਲੰਘ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Economic slowdown to be seen heavily in India says IMF Chief