ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਸਰ ਨੇ ਮੁਸਲਿਮ ਬ੍ਰਦਰਹੁੱਡ ਨਾਲ ਜੁੜੀਆਂ ਧਾਰਮਿਕ ਜਾਇਦਾਦਾਂ ਕੀਤੀਆਂ ਜ਼ਬਤ

ਮਿਸਰ ਦੀ ਇਕ ਨਿਆਂ ਕਮੇਟੀ ਨੇ ਪਾਬੰਦੀਸ਼ੁਦਾ ਮੁਸਲਿਮ ਬ੍ਰਦਰਹੁੱਡ ਨਾਲ ਜੁੜੀਆਂ 1000 ਤੋਂ ਵੱਧ ਧਾਰਮਿਕ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਐਲਾਨ ਕੀਤਾ ਹੈ। ਕਮੇਟੀ ਨੇ ਮੰਗਲਵਾਰ ਨੂੰ ਇਕ ਬਿਆਨ ਚ ਕਿਹਾ ਕਿ 1133 ਚੈਰਿਟੀਜ਼ ਦਾ ਫੰਡ ਜ਼ਬਤ ਕੀਤਾ ਜਾਵੇਗਾ। ਇਸ ਸਾਲ ਦੀ ਸ਼ੁਰੂਆਤ ਵਿਚ ''ਅੱਤਵਾਦੀਆਂ'' ਅਤੇ ''ਅੱਤਵਾਦੀ ਸਮੂਹਾਂ'' ਦੀਆਂ ਜਾਇਦਾਦਾਂ ਦੀ ਨਿਗਰਾਨੀ ਕਰਨ ਲਈ ਇਕ ਕਾਨੂੰਨ ਪਾਸ ਕੀਤਾ ਗਿਆ ਸੀ, ਜਿਸ ਮਗਰੋਂ ਇਹ ਫੈਸਲਾ ਲਿਆ ਗਿਆ।

 

ਮੁਸਲਿਮ ਬ੍ਰਦਰਹੁੱਡ ਨੂੰ ਮਿਸਰ ਵਿਚ ਦਸੰਬਰ 2013 ਵਿਚ ਪਾਬੰਦੀਸ਼ੁਦਾ ਐਲਾਨ ਕੇ ਉਸ ਨੂੰ ਅੱਤਵਾਦੀ ਸੰਗਠਨ ਦੀ ਸੂਚੀ ਵਿਚ ਪਾ ਦਿੱਤਾ ਗਿਆ ਸੀ। ਰਾਸ਼ਟਰਪਤੀ ਮੁਹੰਮਦ ਮੁਰਸੀ ਦੇ ਵਿਰੁੱਧ ਵੱਡੇ ਜਨਤਕ ਪ੍ਰਦਰਸ਼ਨਾਂ ਦੇ ਬਾਅਦ ਫੌਜ ਨੇ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਸੀ ਅਤੇ ਕੁਝ ਮਹੀਨਿਆਂ ਬਾਅਦ ਮੁਸਲਿਮ ਬ੍ਰਦਰਹੁੱਡ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਗਿਆ।

 

ਨਿਆਂ ਕਮੇਟੀ ਨੇ ਨਾਲ ਹੀ ਐਲਾਨ ਕੀਤਾ ਕਿ ਬ੍ਰਦਰਹੁੱਡ ਦੇ 1589 ਮੈਂਬਰਾਂ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Egypt confiscates religious properties associated with Muslim Brotherhood