ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ’ਚ ਢਾਹੀਆਂ ਗਈਆਂ 36 ਮਸਜਿਦਾਂ, ਰਮਜ਼ਾਨ ’ਚ ਨਜ਼ਰ ਆਈ ਖਾਮੌਸ਼ੀ

ਚੀਨ ਦੇ ਸ਼ੋਰ ਸ਼ਰਾਬੇ ਵਾਲੇ ਸ਼ਹਿਰ ਸ਼ਿਨਜਿਯਾਂਗ ਖੇਤਰ ਚ ਹੈਯਿਤਕਾ ਮਸਜਿਦ ਦੇ ਚਾਰੇ ਪਾਸੇ ਕਦੇ ਰੌਣਕ ਜਿਹੀ ਲੱਗੀ ਰਹਿੰਦੀ ਸੀ ਪਰ ਹੁਣ ਇਸ ਮਸਜਿਦ ਦੇ ਉੱਚੇ ਗੁਬੰਦਦਾਰ ਇਮਾਰਤ ਦੀ ਨਿਸ਼ਾਨੀ ਮਿਟਣ ਦੇ ਨਾਲ ਹੀ ਇਹ ਥਾ ਹੁਣ ਸੁੰਨਸਾਨ ਜਿਹੀ ਬਣ ਗਈ ਹੈ।

 

ਦੁਨੀਆ ਭਰ ਦੇ ਮੁਸਲਮਾਨ ਖੁਸ਼ੀ ਅਤੇ ਉਤਸ਼ਾਹ ਨਾਲ ਈਦ ਮਨਾ ਰਹੇ ਹਨ ਪਰ ਹਾਲੀਆ ਸਮੇਂ ਚ ਸ਼ਿਨਜਿਯਾਂਗ ਚ ਦਰਜਨਾਂ ਮਸਜਿਦਾਂ ਨੂੰ ਢਾਹੇ ਜਾਣ ਕਾਰਨ ਉੜਗੁਰ ਅਤੇ ਹੋਰਨਾਂ ਘੱਟ ਗਿਣਤੀ ਵਸੋਂ ਸੁਰੱਖਿਆ ਮੁਲਾਜ਼ਮਾਂ ਦੀ ਭਾਰੀ ਮੌਜੂਦਗੀ ਵਾਲੇ ਇਸ ਖੇਤਰ ਚ ਦਬਾਅ ਦਾ ਸਾਹਮਣਾ ਕਰ ਰਹੇ ਹਨ ਜਿਸ ਕਾਰਨ ਉਨ੍ਹਾਂ ਦੀ ਰਮਜ਼ਾਨ ਵੀ ਫੀਕੀ ਲੰਘੀ।

 

ਨਿਊਜ਼ ਏਜੰਸੀ ਏਐਫ਼ਪੀ ਮੁਤਾਬਕ, ਹੋਤਨ ਸ਼ਹਿਰ ਚ ਇਸ ਥਾਂ ਪਿੱਛੇ ਇਕ ਸਕੂਲ ਦੀ ਦੀਵਾਰ ਤੇ ਲਾਲ ਰੰਗ ਨਾਲ ਲਿਖਿਆ ਹੈ ਕਿ ਪਾਰਟੀ ਲਈ ਲੋਕਾਂ ਨੂੰ ਪੜਾਓ ਤੇ ਇਸ ਸਕੂਲ ਚ ਦਾਖਲੇ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਪਣਾ ਚਿਹਰਾ ਸਕੈਨ ਕਰਾਉਣਾ ਪੈਂਦਾ ਹੈ। ਉਪਗ੍ਰਹਿ ਤੋਂ ਮਿਲੀ ਅਤੇ ਹੋਰਨਾਂ ਤਸਵੀਰਾਂ ਦੀ ਪੜਚੋਲ ਕਰਨ ਮਗਰੋਂ ਇਹ ਪਤਾ ਲੱਗਦਾ ਹੈ ਕਿ ਸਾਲ 2017 ਮਗਰੋਂ ਘਟੋ ਘੱਟ 36 ਮਸਜਿਦਾਂ ਅਤੇ ਧਾਰਮਿਕ ਸਥਾਨਾਂ ਨੂੰ ਢਾਹਿਆ ਜਾ ਚੁੱਕਾ ਹੈ।

 

 

ਇਸ ਤੋਂ ਇਲਾਵਾ ਜਿਹੜੀਆਂ ਮਸਜਿਦਾਂ ਖੁੱਲ੍ਹੀਆਂ ਹਨ, ਉੱਥੇ ਜਾਣ ਲਈ ਸ਼ਰਧਾਲੂਆਂ ਨੂੰ ਮੈਟਲ ਡਿਟੈਕਟਰ ਤੋਂ ਹੋ ਕੇ ਲੰਘਣਾ ਪੈਂਦਾ ਹੈ ਤੇ ਸਰਵਿਸਲਾਂਸ ਕੈਮਰੇ ਨਾਲ ਲਗਾਤਾਰ ਉਨ੍ਹਾਂ ’ਤੇ ਨਿਗਰਾਨੀ ਰੱਖੀ ਜਾਂਦੀ ਹੈ। ਡਰ ਕਾਰਨ ਪਛਾਣ ਨਾਲ ਦੱਸਣ ਦੀ ਸ਼ਰਤ ’ਤੇ ਇਕ ਉੜਗੁਰ ਮੁਸਲਮਾਨ ਨੇ ਕਿਹਾ ਕਿ ਇੱਥੇ ਦੇ ਹਾਲਾਤ ਬੇਹੱਦ ਸਖ਼ਤ ਹਨ, ਦਿਲ ਪੱਕਾ ਕਰਕੇ ਰਹਿਣਾ ਪੈਂਦਾ ਹੈ।

 

ਬੁੱਧਵਾਰ ਨੂੰ ਈਦ ਮਨਾਉਣ ਵਾਲੇ ਮੁਸਲਮਾਨ ਬੇਹੱਦ ਖ਼ਾਮੌਸ਼ੀ ਨਾਲ ਈਦਗਾਹ ਮਸਜਿਦ ਪੁੱਜੇ। ਇਹ ਚੀਨ ਦੀ ਸਭ ਤੋਂ ਵੱਡੀ ਮਸਜਿਦ ਹੈ ਜਿਹੜੀ ਕਿ ਪ੍ਰਸ਼ਾਸਨ ਦੀ ਸ਼ਖਤ ਨਿਗਰਾਨੀ ਅਤੇ ਸਾਦੀ ਵਰਦੀ ਚ ਥਾਂ-ਥਾਂ ਮੌਜੂਦ ਸੁਰੱਖਿਆ ਮੁਲਾਜ਼ਮਾਂ ਦੇ ਪਹਿਰੇ ਚ ਹੈ। ਜਾਨਲੇਵਾ ਹਮਲੇ ਦੇ ਸ਼ੱਕ ਕਾਰਨ ਸਰਕਾਰ ਨੇ ਪੂਰੇ ਖੇਤਰ ਚ ਕੈਮਰੇ ਲਗਾ ਰੱਖੇ ਹਨ। ਮੋਬਾਈਲ ਪੁਲਿਸ ਥਾਣਾ ਅਤੇ ਥਾਂ-ਥਾਂ ਜਾਂਚ ਲਈ ਚੌਕੀਆਂ ਬਣਾਈਆਂ ਹੋਈਆਂ ਹਨ।

 

ਚੀਨ ਦੇ ਲਾ ਤ੍ਰੋਬੇ ਯੂਨੀਵਰਸਿਟੀ ਚ ਜਾਤੀ ਭਾਈਚਾਰਾ ਅਤੇ ਨੀਤੀ ਦੇ ਮਾਹਰ ਜੇਮਸ ਲੀਬੋਲਡ ਨੇ ਕਿਹਾ ਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਧਰਮ ਨੂੰ ਖਤਰਾ ਮੰਨਦੀ ਹੈ। ਲੰਬੇ ਸਮੇਂ ਤੋਂ ਚੀਨ ਸਰਕਾਰ ਚੀਨੀ ਸਮਾਜ ਨੂੰ ਧਰਮਨਿਰਪੱਖ ਬਣਾਉਣਾ ਚਾਹੁੰਦੀ ਹੈ। ਸ਼ਿਨਜਿਯਾਂਗ ਸਰਕਾਰ ਨੇ ਕਿਹਾ ਕਿ ਉਹ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਦੀ ਹੈ ਤੇ ਨਾਗਰਿਕ ਕਾਨੂੰਨ ਦੀ ਹੱਦ ਅੰਦਰ ਰਹਿ ਕੇ ਰਮਜ਼ਾਨ ਮਨਾਈ ਜਾ ਸਕਦੀ ਹੈ।

 

ਇਕ ਅੰਦਾਜ਼ੇ ਮੁਤਾਬਕ 10 ਲੱਖ ਉੜਗੁਰ ਅਤੇ ਤੁਰਕੀ ਭਾਸ਼ੀ ਲੋਕਾਂ ਨੂੰ ਕੱਚੇ ਕੈਂਪਾਂ ਚ ਰਖਿਆ ਗਿਆ ਹੈ। ਸ਼ੁਰੂਆਤ ਚ ਚੀਨੀ ਪ੍ਰਸ਼ਾਸਨ ਨੇ ਇਨ੍ਹਾਂ ਕੈਂਪਾਂ ਨੂੰ ਵਪਾਰਕ ਸਿੱਖਿਆ ਕੇਂਦਰ ਦਸਿਆ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:eid 2019 Mosque demolished in Xinjiang China Ramzan Celebrated in normally