ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈਫਲ ਟਾਵਰ 'ਤੇ ਚੜ੍ਹਣ ਵਾਲਾ ਵਿਅਕਤੀ ਗ੍ਰਿਫ਼ਤਾਰ

ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਆਈਫਲ ਟਾਵਰ ਉੱਤੇ ਚੜ੍ਹਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਆਈਫਲ ਟਾਵਰ ਉੱਤੇ ਇੱਕ ਵਿਅਕਤੀ ਚੜ੍ਹਦਾ ਹੋਇਆ ਨਜ਼ਰ ਆਉਣ ਤੋਂ ਬਾਅਦ ਸੋਮਵਾਰ ਨੂੰ ਇਮਾਰਤ ਨੂੰ ਖ਼ਾਲੀ ਕਰਵਾ ਦਿੱਤਾ ਗਿਆ ਸੀ।

 

ਆਈਫਲ ਟਾਵਰ ਦੀ ਦੇਖਭਾਲ ਕਰਨ ਵਾਲੀ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਵਿਅਕਤੀ ਟਾਵਰ ਵਿਚ ਤਾਇਨਾਤ 'ਐਮਰਜੈਂਸੀ ਦਲ' ਦੀ ਹਿਰਾਸਤ ਵਿਚ ਹੈ। ਆਈਫਲ ਟਾਵਰ ਨੂੰ ਸੈਲਾਨੀਆਂ ਲਈ ਮੰਗਲਵਾਰ ਨੂੰ ਖੋਲ੍ਹਿਆ ਜਾਵੇਗਾ। 

 

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਅਕਤੀ ਨੂੰ ਫੜ ਲਿਆ ਗਿਆ ਹੈ। ਕੰਪਲੈਕਸ ਨੂੰ ਸੋਮਵਾਰ ਨੂੰ ਅਚਾਨਕ ਖਾਲੀ ਕਰਵਾ ਦੇਣ ਨਾਲ ਇਥੇ ਆਏ ਸੈਲਾਨੀ ਨਿਰਾਸ਼ ਹੋ ਗਏ ਸਨ।

 

ਕਿਉਬੇਕ ਦੇ ਸਿਲਵੀ ਅਤੇ ਸੇਲੀਨਾ ਨੇ ਕਿਹਾ, "ਅਸੀਂ ਅਸਲ ਵਿੱਚ ਨਿਰਾਸ਼ ਹਾਂ। ਅਸੀਂ ਇੱਥੇ ਸਿਰਫ਼ ਇੱਕ ਹਫ਼ਤੇ ਲਈ ਹਾਂ ਅਤੇ ਇਸ ਨੇ ਸਾਡਾ ਪੂਰੇ ਪ੍ਰੋਗਰਾਮ ਨੂੰ ਖ਼ਰਾਬ ਕਰ ਦਿੱਤਾ ਹੈ।'' ਪੁਲਿਸ ਨੇ ਕਿਹਾ ਕਿ ਅਜੇ ਪਤਾ ਨਹੀਂ ਚੱਲ ਸਕਿਆ ਕਿ ਟਾਵਰ ਉੱਤੇ ਚੜ੍ਹਣ ਵਾਲੇ ਵਿਅਕਤੀ ਦਾ ਮਕਸਦ ਕੀ ਸੀ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Eiffel Tower climber grabbed after sparking evacuation