ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਪਾਲ ’ਚ ਨਜਾਇਜ਼ ਨੈਟਵਰਕਿੰਗ ਧੰਦਾ ਚਲਾਉਣ ਉਤੇ ਅੱਠ ਭਾਰਤੀ ਗ੍ਰਿਫਤਾਰ

ਨੇਪਾਲ ’ਚ ਨਜਾਇਜ਼ ਨੈਟਵਰਕਿੰਗ ਧੰਦਾ ਚਲਾਉਣ ਉਤੇ ਅੱਠ ਭਾਰਤੀ ਗ੍ਰਿਫਤਾਰ

ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਨਜਾਇਜ਼ ਨੈਟਵਕਿੰਗ ਧੰਦਾ ਕਰਨ ਅਤੇ ਕਈ ਲੋਕਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਣ ਦੇ ਦੋਸ਼ ਵਿਚ ਅੱਠ ਭਾਰਤੀ ਨਾਗਰਿਕ ਗ੍ਰਿਫਤਾਰ ਕੀਤੇ ਗਏ ਹਨ।

 

ਉਤਰ ਪ੍ਰਦੇਸ਼ ਦੇ ਇਨ੍ਹਾਂ ਸਾਰੇ ਲੋਕਾਂ ਨੂੰ ਪੀੜਤਾਂ ਤੋਂ ਮਿਲੀ ਸੂਚਨਾ ਦੇ ਆਧਾਰ ਉਤੇ ਗ੍ਰਿਫਤਾਰ ਕੀਤਾ ਗਿਆ ਹੈ। ਪੀੜਤਾਂ ਨੇ ਕਿਹਾ ਕਿ ਕਾਠਮੰਡੂ ਵਿਚ ਨੈਟਵਰਕ ਧੰਦਾ ਚਲਾਉਣ ਵਾਲੇ ਇਨ੍ਹਾਂ ਪਾਰਤੀ ਨਾਗਰਿਕਾਂ ਨੇ ਉਨ੍ਹਾਂ ਨੂੰ ਚੂਨਾ ਲਗਾਇਆ।

 

ਪੁਲਿਸ ਅਨੁਸਾਰ ਉਨ੍ਹਾਂ ਨੇ ਉਨ੍ਹਾਂ ਦੇ ਖਾਤਿਆਂ ਵਿਚ 2500–2500 ਡਾਲਰ ਜਮ੍ਹਾਂ ਕਰਨ ਵਾਲੇ ਹਰ ਵਿਅਕਤੀ ਨੂੰ ਛੇ ਫੀਸਦੀ ਪ੍ਰਤੀ ਮਹੀਨਾ ਵਿਆਜ ਦਰ ਦੇਣ ਅਤੇ ਇਹ ਰਕਮ ਦੇਣ ਦਾ ਵਾਅਦਾ ਕਰਕੇ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

ਦੋ ਦੋਸ਼ੀ ਕਾਠਮੰਡੂ ਦੇ ਥਾਮੇਲ ਇਲਾਕੇ ਦੇ ਇਕ ਹੋਟਲ ਤੋਂ 33.5 ਲੱਖ ਰੁਪਏ ਨਾਲ ਅਤੇ ਬਾਕੀ ਛੇ ਬਾਬਰਮਲ ਇਲਾਕੇ ਤੋਂ ਸਾਢੇ ਅੱਠ ਲੱਖ ਰੁਪਏ ਸਮੇਤ ਗ੍ਰਿਫਤਾਰ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Eight Indian nationals arrested for illegal networking in Nepal