ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਠ ਭਾਰਤੀਆਂ ਦੀ ਨੇਪਾਲ 'ਚ ਮੌਤ, ਕੇਰਲ ਦੇ ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਤੋਂ ਮੰਗੀ ਮਦਦ 

ਮੰਗਲਵਾਰ ਨੂੰ ਨੇਪਾਲ ਦੇ ਇਕ ਰਿਜੋਰਟ ਦੇ ਕਮਰੇ ਵਿੱਚ ਗੈਸ ਲੀਕ ਹੋਣ ਕਾਰਨ ਚਾਰ ਬੱਚਿਆਂ ਸਮੇਤ ਅੱਠ ਭਾਰਤੀਆਂ ਦੀ ਮੌਤ ਹੋ ਗਈ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਵਿਦੇਸ਼ ਮੰਤਰੀ ਐਸ.ਸੀ. ਜੈਸ਼ੰਕਰ ਨੂੰ ਇੱਕ ਪੱਤਰ ਵਿੱਚ ਨੇਪਾਲ ਦੇ ਇੱਕ ਰਿਜੋਰਟ ਵਿੱਚ ਮਾਰੇ ਗਏ ਕੇਰਲਾ ਤੋਂ ਆਏ ਅੱਠ ਸੈਲਾਨੀਆਂ ਦੇ ਦੋਸਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੀ ਬੇਨਤੀ ਕੀਤੀ ਗਈ।

 

ਪੁਲਿਸ ਸੁਪਰਡੈਂਟ ਸੁਸ਼ੀਲ ਸਿੰਘ ਰਾਠੌਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਰਿਜੋਰਟ ਰੂਮ ਵਿਚ ਅੱਠ ਵਿਅਕਤੀ ਬੇਹੋਸ਼ ਹੋ ਗਏ ਸਨ। ਇਨ੍ਹਾਂ ਲੋਕਾਂ ਨੂੰ ਤੁਰੰਤ ਐਚਏਐਮਐਸ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ। 

 

ਕਾਠਮਾਂਡੂ ਪੋਸਟ ਖ਼ਬਰਾਂ ਅਨੁਸਾਰ ਮ੍ਰਿਤਕਾਂ ਦੀ ਪਛਾਣ ਪ੍ਰਬੀਨ ਕੁਮਾਰ ਨਾਇਰ (39 ਸਾਲ), ਸ਼ਰਨਿਆ (34 ਸਾਲ), ਰਣਜੀਤ ਕੁਮਾਰ ਟੀਬੀ (39 ਸਾਲ), ਇੰਦੂ ਰਣਜੀਤ (34 ਸਾਲ), ਸ੍ਰੀ ਭਦਰਾ (9 ਸਾਲ), ਅਬਿਨਾਬ ਸੋਰਿਆ (9 ਸਾਲ), ਅਬੀ ਨਾਇਰ (7 ਸਾਲ) ਅਤੇ ਬੈਸ਼ਨਬ ਰਣਜੀਤ (2 ਸਾਲ) ਵਜੋਂ ਹੋਈ ਹੈ।
 

ਹਿਮਾਲੀਅਨ ਟਾਈਮਜ਼ ਦੇ ਅਨੁਸਾਰ, ਦੋ ਜੋੜੇ ਅਤੇ ਚਾਰ ਬੱਚੇ 15 ਲੋਕਾਂ ਦੇ ਸਮੂਹ ਵਿੱਚ ਸਨ ਜੋ ਕੇਰਲਾ ਤੋਂ ਪੋਖਰਾ ਆਏ ਸਨ। ਉਹ ਆਪਣੇ ਘਰਾਂ ਨੂੰ ਪਰਤ ਰਹੇ ਸਨ ਅਤੇ ਸੋਮਵਾਰ ਰਾਤ ਨੂੰ ਮਕਵਾਨਪੁਰ ਜ਼ਿਲ੍ਹੇ ਦੇ ਦਮਨ ਦੇ ਐਵਰੇਸਟ ਪੈਨੋਰਮਾ ਰਿਜੋਰਟ ਵਿਖੇ ਰੁਕ ਗਏ। ਰਿਜੋਰਟ ਦੇ ਮੈਨੇਜਰ ਦੇ ਅਨੁਸਾਰ, ਇਹ ਲੋਕ ਇੱਕ ਕਮਰੇ ਵਿੱਚ ਰਹੇ ਅਤੇ ਉਨ੍ਹਾਂ ਨੇ ਇੱਕ ਗੈਸ ਹੀਟਰ ਚਲਾਇਆ ਸੀ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Eight Indians die in Nepal Kerala Chief Minister Pinarayi Vijayan foreign minister s Jaishankar help