ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਲਈ ਚੋਣ ਅੱਜ

ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਲਈ ਅੱਜ ਚੋਣ ਹੋਵੇਗੀ। ਇਸ ਚੋਣ ਚ ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ ਦੇ ਉਮੀਦਵਾਰ ਦੇ ਜਿੱਤਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਵਿਰੋਧੀ ਧੜਾ ਹਾਲੇ ਤੱਕ ਆਪਣਾ ਸਾਂਝਾ ਉਮੀਦਵਾਰ ਚੋਣ ਮੈਦਾਨ ਚ ਉਤਾਰਨ ਚ ਅਸਫਲ ਰਿਹਾ ਹੈ।

 

ਪਾਕਿਤਸਾਨ ਚ ਰਾਸ਼ਟਰਪਤੀ ਚੋਣ ਚ ਪੀਟੀਆਈ ਦੇ ਆਰਿਫ ਅਲਵੀ, ਬਿਲਾਵਲ ਭੁੱਟੋ ਦੀ ਪੀਪੀਪੀ ਦੇ ਚੌਧਰੀ ਐਤਜਾਜ ਅਹਿਸਾਨ ਅਤੇ ਨਵਾਜ ਸਰੀਫ ਦੀ ਪੀਐਮਐਲਐਨ ਦੇ ਹਮਾਇਤ ਉਮੀਦਵਾਰ ਮੌਲਾਨਾ ਫਜ਼ਲ ਉਰ ਰਹਿਮਾਨ ਵਿਚਕਾਰ ਮੁਕਾਬਲਾ ਹੈ। ਮੌਲਾਨਾ ਫਜਲ ਉਰ ਰਹਿਮਾਨ ਜਮੀਅਤਏਉਲੇਮਾ ਦੇ ਪ੍ਰਧਾਨ ਹਨ।

 

ਜਿ਼ਕਰਯੋਗ ਹੈ ਕਿ ਕਰਾਚੀ ਦੇ ਰਹਿਣ ਵਾਲੇ ਆਰਿਫ ਅਲਵੀ ਦੰਦਾਂ ਦੇ ਡਾਕਟਰ ਤੋਂ ਸਿਆਸਤਦਾਨ ਬਣੇ ਹਨ। ਪਾਕਿਸਤਾਨ ਚੋਣ ਕਮਿਸ਼ਨ (ਈਸੀਪੀ) ਨੇ ਚੋਣ ਲਈ ਤਿਆਰੀਆਂ ਪੂਰੀ ਕਰ ਲਈਆਂ ਹਨ। ਮੌਜੂਦਾ ਰਾਸ਼ਟਰਪਤੀ ਮਮਨੂਨ ਹੁਸੈਨ ਦਾ ਕਾਰਜਕਾਲ 8 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ। ਉਨ੍ਹਾਂ ਨੇ 5 ਸਾਲ ਦੇ ਦੂਸਰੇ ਕਾਰਜਕਾਲ ਲਈ ਫਿਰ ਤੋਂ ਚੋਣ ਮੈਦਾਨ 'ਚ ਉਤਰਨ ਤੋਂ ਇਨਕਾਰ ਕਰ ਦਿੱਤਾ ਸੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Election for Pakistans new President today