ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਾਜ਼ੀਲ ਦੇ ਬਾਰ 'ਚ ਗੋਲੀਬਾਰੀ ਦੌਰਾਨ 11 ਲੋਕਾਂ ਦੀ ਮੌਤ

 

ਉੱਤਰੀ ਬ੍ਰਾਜ਼ੀਲ ਦੇ ਇੱਕ ਬਾਰ ਵਿੱਚ ਬੰਦੂਕਧਾਰੀਆਂ ਦੇ ਹਮਲੇ ਵਿਚ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ।  ਉੱਤਰੀ ਪਾਰਾ ਸੂਬੇ ਦੇ ਪਬਲਿਕ ਸਕਿਉਰਟੀ ਵਿਭਾਗ ਨੇ ਦੱਸਿਆ ਕਿ ਬੇਲੇਮ ਸ਼ਹਿਰ ਵਿਚ ਹੋਈ ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। 

 

ਹਮਲਾਵਰ ਗੋਲੀਬਾਰੀ ਕਰਨ ਦੋਂ ਬਾਅਦ ਫ਼ਰਾਰ ਹੋ ਗਏ। ਸਮਾਚਾਰ ਵੈੱਬਸਾਈਟ G1 ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਇੱਕ ਹਮਲਾਵਰ ਜ਼ਖ਼ਮੀ ਹੋ ਗਿਆ ਸੀ ਅਤੇ ਉਹ ਪੁਲਿਸ ਹਿਰਾਸਤ ਵਿਚ ਹੈ। ਸਮਾਚਾਰ ਵੈੱਬਸਾਈਟ G1 ਨੇ ਦੱਸਿਆ ਕਿ ਗੋਲੀਬਾਰੀ ਵਿੱਚ ਛੇ ਔਰਤਾਂ ਅਤੇ ਪੰਜ ਪੁਰਸ਼ਾਂ ਦੀ ਮੌਤ ਹੋਈ ਹੈ। 

 

ਸਮਾਚਾਰ ਵੈੱਬਸਾਈਟ G1 ਨੇ ਪੁਲਿਸ ਨੂੰ ਦੱਸਿਆ ਕਿ ਸੱਤ ਲੋਕ ਇਕ ਮੋਟਰਸਾਈਕਲ ਅਤੇ ਤਿੰਨ ਕਾਰਾਂ ਵਿਚ ਸਵਾਰ ਹੋ ਕੇ ਆਏ ਸਨ ਅਤੇ ਉਨ੍ਹਾਂ ਨੇ ਗੋਲੀਬਾਰੀ ਕੀਤੀ। ਹਮਲੇ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਏ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Eleven killed in shooting in bar in Brazil: officials