ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਕੋਰੋਨਾ ਵਾਇਰਸ ਕਾਰਨ 22 ਮੌਤਾਂ, ਐਮਰਜੈਂਸੀ ਐਲਾਨੀ

ਅਮਰੀਕਾ ’ਚ ਕੋਰੋਨਾ ਵਾਇਰਸ ਕਾਰਨ 22 ਮੌਤਾਂ, ਐਮਰਜੈਂਸੀ ਐਲਾਨੀ

ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਦੇਸ਼ ਅਮਰੀਕਾ ਵੀ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚ ਨਹੀਂ ਸਕਿਆ। ਕੋਰੋਨਾ ਵਾਇਰਸ ਕਾਰਨ ਅਮਰੀਕਾ ’ਚ ਹੁਣ ਤੱਕ 22 ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਸਭ ਤੋਂ ਵੱਧ ਮੌਤਾਂ ਵਾਸ਼ਿੰਗਟਨ ਸੂਬੇ ’ਚ ਹੋਈਆਂ ਹਨ; ਜਿੱਥੇ ਹੁਣ ਤੱਕ 18 ਵਿਅਕਤੀ ਇਸ ਬੀਮਾਰੀ ਕਾਰਨ ਮਾਰੇ ਜਾ ਚੁੱਕੇ ਹਨ। ਫ਼ਲੋਰਿਡਾ ’ਚ ਦੋ ਅਤੇ ਕੈਲੀਫ਼ੋਰਨੀਆ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

 

 

ਕੋਰੋਨਾ ਵਾਇਰਸ ਦਾ ਕਹਿਰ ਅਮਰੀਕਾ ਦੇ ਕੁੱਲ 50 ਵਿੱਚੋਂ 32 ਸੂਬਿਆਂ ਤੱਕ ਫੈਲ ਗਿਆ ਹੈ। ਹਾਲਾਤ ਇਹ ਹੋ ਗਏ ਹਨ ਕਿ ਨਿਊ ਯਾਰਕ ਤੋਂ ਬਾਅਦ ਓਰੇਗੌਨ ਸੂਬੇ ’ਚ ਵੀ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਅਮਰੀਕਾ ’ਚ ਘੱਟੋ–ਘੱਟ 550 ਵਿਅਕਤੀ ਕੋਰੋਨਾ ਵਾਇਰਸ ਟੈਸਟ ਵਿੱਚ ਪਾਜ਼ਿਟਿਵ ਪਾਏ ਗਏ ਹਨ।

 

 

ਉਨ੍ਹਾਂ ਵਿੱਚੋਂ 70 ਜਣੇ ਅਜਿਹੇ ਹਨ, ਜਿਨ੍ਹਾਂ ਨੂੰ ਹੋਰਨਾਂ ਦੇਸ਼ਾਂ ਤੋਂ ਅਮਰੀਕਾ ਵਾਪਸ ਲਿਆਂਦਾ ਗਿਆ ਹੈ। ਦੁਨੀਆ ਭਰ ’ਚ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 3,500 ਤੋਂ ਵੀ ਵੱਧ ਹੋ ਗਈ ਹੈ।

 

 

ਉੱਧਰ ਕੈਲੀਫ਼ੋਰਨੀਆ ਸੂਬੇ ਦੇ ਗਵਰਨਰ ਗੈਵਿਨ ਨਿਊਸਮ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਕਰੂਜ਼ ਸਮੁੰਦਰੀ ਜਹਾਜ਼ ‘ਗ੍ਰੈਂਡ ਪ੍ਰਿੰਸੈੱਸ’ ਵੀ ਅੱਜ ਸੋਮਵਾਰ ਨੂੰ ਨਿਊ ਜ਼ੀਲੈਂਡ ਦੇ ਮਹਾਂਨਗਰ ਆੱਕਲੈਂਡ ਪੁੱਜ ਜਾਵੇਗਾ।

 

 

ਉਸ ਸਮੁੰਦਰੀ ਜਹਾਜ਼ ’ਚ 21 ਜਣੇ ਕੋਰੋਨਾ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਉਨ੍ਹਾਂ ਵਿੱਚੋਂ 19 ਜਹਾਜ਼ ਦੇ ਅਮਲੇ ਦੇ ਮੈਂਬਰ ਹਨ, ਜਦ ਕਿ 2 ਯਾਤਰੀ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਉਸ ਸਮੁੰਦਰੀ ਜਹਾਜ਼ ਉੱਤੇ 3,500 ਤੋਂ ਵੱਧ ਲੋਕ ਮੌਜੂਦ ਹਨ। ਉਨ੍ਹਾਂ ਦਾ ਜਦੋਂ ਟੈਸਟ ਕੀਤਾ ਗਿਆ, ਤਦ ਉਨ੍ਹਾਂ ਵਿੱਚੋਂ 21 ਜਦੇ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ। ਅਮਲੇ ਦੇ ਮੈਂਬਰਾਂ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਕਾਰਨ ਸਭ ਤੋਂ ਵੱਧ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Emergency declared in US after 22nd death due to Corona Virus