ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਪਲ Siri ਨੇ ਲੋਕਾਂ ਦੇ ਸਰੀਰਕ ਸਬੰਧ ਬਣਾਉਣ ਦੀ ਆਵਾਜ਼ ਕੀਤੀ ਰਿਕਾਰਡ : ਰਿਪੋਰਟ

ਐਪਲ ਦੇ ਡਿਜ਼ੀਟਲ ਸਹਾਇਕ ਸਿਰੀ ਉੱਤੇ ਆਈ ਇਕ ਰਿਪੋਰਟ ਨੇ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਐਪਲ ਦੁਆਰਾ ਸਾਫਟਵੇਅਰ ਨੂੰ ਰੱਦ ਕਰਨ ਦੇ ਨਾਲ, ਠੇਕਾ ਕਰਮਚਾਰੀਆਂ ਨੇ 1000 ਤੋਂ ਵੱਧ ਰਿਕਾਰਡਿੰਗਾਂ ਨੂੰ ਸ਼ਿਫਟਾਂ ਵਿੱਚ ਸੁਣਨ ਦਾ ਕੰਮ ਕਰਦੇ ਸਨ।

 

ਇਸ ਰਿਕਾਰਡਿੰਗ ਵਿੱਚ ਕਰਮਚਾਰੀ ਵੱਡੀ ਬਿਜ਼ਨਸ ਡੀਲ, ਡਰੱਗ ਡੀਲਿੰਗ ਦੀਆਂ ਗੱਲਾਂ ਇਥੋਂ ਤੱਕ ਕਿ ਲੋਕਾਂ ਵੱਲੋਂ ਹਰ ਰੋਜ਼ ਸਰੀਰਕ ਸੰਬੰਧ ਬਣਾਉਣ ਵਾਲੇ ਲੋਕਾਂ ਦੀਆਂ ਆਵਾਜ਼ਾਂ ਸੁਣਦੇ ਸਨ।

 

 

ਇਨ੍ਹਾਂ ਕਰਮਚਾਰੀਆਂ ਦਾ ਕੰਮ ਸੀ ਕਿ ਸੀਰੀ ਵੱਲੋਂ ਰਿਕਾਰਡ ਕੀਤੀਆਂ ਆਵਾਜ਼ਾਂ ਨਾਲ ਇਸ ਵਰਚੁਅਲ ਇੰਟੈਲੀਜੈਂਸ ਨੂੰ ਹੋਰ ਚੰਗਾ ਬਣਾਇਆ ਜਾ ਸਕੇ। ਸੀਰੀ ਦੇ ਲਈ ਕੰਮ ਕਰ ਰਹੇ ਇੱਕ ਸਾਬਕਾ ਕਰਮਚਾਰੀ ਦੇ ਹਵਾਲੇ ਤੋਂ ਇੱਕ ਆਇਰਿਸ਼ ਜਾਂਚਕਰਤਾ ਨੇ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ। ਸਾਬਕਾ ਕਰਮਚਾਰੀ ਨੇ ਦੱਸਿਆ ਕਿ ਇਨ੍ਹਾਂ ਰਿਕਾਰਡਿੰਗਾਂ ਨੂੰ ਗੁਪਤ ਰੱਖਿਆ ਗਿਆ ਸੀ।


ਕਰਮਚਾਰੀ ਨੇ ਦੱਸਿਆ ਕਿ ਇਹ ਰਿਕਾਰਡਿੰਗ ਕੁਝ ਸੈਕਿੰਡ ਲੰਬੀ ਹੁੰਦੀ ਸੀ। ਉਨ੍ਹਾਂ ਵਿਚੋਂ ਜ਼ਿਆਦਾਤਰ ਉਹ ਹੁੰਦੀ ਸੀ ਜੋ ਸੀਰੀ ਨੂੰ ਕਮਾਂਡ ਦਿੱਤੀ ਜਾਂਦੀ ਸੀ।

 

ਰਿਕਾਰਡਿੰਗ ਸੁਣਨ ਦੇ ਕੰਮ ਦੇ ਹਰ ਇੱਕ ਕਰਮਚਾਰੀ ਨੂੰ ਰੋਜ਼ 1000 ਰਿਕਾਰਡਿੰਗਾਂ ਸੁਣਨੀਆਂ ਹੁੰਦੀਆਂ ਸਨ। ਸਿਰੀ ਵੱਲੋਂ  ਰਿਕਾਰਡ ਕੀਤੀਆਂ ਬਹੁਤ ਸਾਰੀਆਂ ਰਿਕਾਰਡਿੰਗਾਂ ਅਜਿਹੀਆਂ ਸਨ ਜਿਸ ਵਿੱਚ ਲੋਕਾਂ ਦੇ ਸੈਕਸ, ਕਰਨ ਦੀਆਂ ਆਵਾਜ਼ਾਂ, ਨਸ਼ਿਆਂ ਅਤੇ ਕਾਰੋਬਾਰ ਦੇ ਸੌਦੇ ਕਰਨ ਵਾਲੇ ਲੋਕਾਂ ਦੀਆਂ ਆਵਾਜ਼ਾਂ ਹੁੰਦੀਆਂ ਸਨ।

 

ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਐਪਲ ਉਪਭੋਗਤਾ ਹੈਰਾਨ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਉਨ੍ਹਾਂ ਦੀਆਂ ਹਰ ਨਿੱਜੀ ਗੱਲਾਂ ਜੋ ਰਿਕਾਰਡ ਹੋ ਰਹੀਆਂ ਹਨ ਉਨ੍ਹਾਂ ਨੂੰ ਕੋਈ ਸੁਣ ਵੀ ਰਿਹਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:employee have to listen 1000 Recordings per shift recorded by digital assistant apple siri says report