ਅਗਲੀ ਕਹਾਣੀ

ਕੰਪਨੀ `ਚ ਟਾਰਗੇਟ ਪੂਰਾ ਨਾ ਕਰਨ `ਤੇ ਮਿਲਦੀ ਹੈ ਭਿਆਨਕ ਸਜ਼ਾ

ਕੰਪਨੀ `ਚ ਟਾਰਗਟ ਪੂਰਾ ਨਾ ਕਰਨ `ਤੇ ਮਿਲਦੀ ਹੈ ਭਿਆਨਕ ਸਜ਼ਾ

ਟਾਰਗੇਟ ਪੂਰਾ ਨਾ ਕਰਨ `ਤੇ ਸੈਲਰ ਕੱਟਣ ਅਤੇ ਪ੍ਰਮੋਸ਼ਨ ਰੋਕਣ ਵਰਗੀਆਂ ਹੋਰ ਕਈ ਤਰ੍ਹਾਂ ਦੀਆਂ ਸਜ਼ਾਵਾਂ ਬਾਰੇ ਤੁਸੀਂ ਸੁਣਿਆ ਅਤੇ ਪੜ੍ਹਿਆ ਹੋਵੇਗਾ, ਪ੍ਰੰਤੂ ਕਾਕਰੋਚ ਖਾਣੇ ਅਤੇ ਪਿਸ਼ਾਬ ਪੀਣ ਵਰਗੀ ਹੈਰਾਨ ਕਰਨ ਵਾਲੀ ਸਜ਼ਾ ਬਾਰੇ ਸ਼ਾਇਦ ਹੀ ਸੁਣਿਆ ਹੋਵੇ। ਇਕ ਕੰਪਨੀ ਆਪਣੇ ਕਰਮਚਾਰੀਆਂ ਨੂੰ ਅਜਿਹੀਆਂ ਹੀ ਕਈ ਤਰ੍ਹਾਂ ਦੀ ਹੈਰਾਨ ਕਰਨ ਵਾਲੀ ਅਣਮਨੁੱਖੀ ਸਜ਼ਾਵਾਂ ਦਿੰਦੀ ਹੈ ਇਹ ਗੱਲ ਪੂਰੀ ਤਰ੍ਹਾਂ ਸੱਚ ਹੈ।


ਮੀਡੀਆ ਰਿਪੋਰਟ ਅਨੁਸਾਰ ਚੀਨ ਦੀ ਇਸ ਗੁਈਝੋਊ ਕੰਪਨੀ `ਚ ਕਰਮਚਾਰੀਆਂ ਲਈ ਸਜ਼ਾ ਸਿਰਫ ਪਿਸ਼ਾਬ ਪੀਣ ਅਤੇ ਕਾਕਰੋਚ ਖਵਾਉਣ ਤੱਕ ਹੀ ਸੀਮਤ ਨਹੀਂ ਸਗੋਂ ਬੇਲਟਾਂ ਨਾਲ ਕੁਟਾਈ ਵੀ ਕੀਤੀ ਜਾਂਦੀ ਹੈ। ਸਜ਼ਾ ਦੇ ਤੌਰ `ਤੇ ਕੁਝ ਕਰਮਚਾਰੀਆਂ ਨੂੰ ਸਿਰ ਮੁੰਡਵਾਕੇ ਟਾਇਲਟ ਦੇ ਮਗ ਦਾ ਪਾਣੀ ਵੀ ਪੀਣਾ ਪੈਂਦਾ ਹੈ।


ਖਾਸ ਗੱਲ ਇਹ ਹੈ ਕਿ ਇਸ ਸਜ਼ਾ ਉਨ੍ਹਾਂ ਨੂੰ ਪੂਰੇ ਦਫ਼ਤਰੀ ਸਟਾਫ ਦੇ ਸਾਹਮਣੇ ਦਿੱਤੀ ਜਾਂਦੀ ਹੈ। ਇੰਨੇ `ਤੇ ਵੀ ਜਦੋਂ ਕੰਪਨੀ ਦਾ ਮਨ ਨਹੀਂ ਭਰਦਾ ਤਾਂ ਕਰਮਚਾਰੀਆਂ ਦੀ ਇਕ ਮਹੀਨੇ ਦੀ ਤਨਖਾਹ ਵੀਕ ੱਟ ਦਿੱਤੀ ਜਾਂਦੀ ਹੈ।


ਉਥੇ, ਜੋ ਕਰਮਚਾਰੀ ਸਹੀ ਤਰ੍ਹਾਂ ਨਾਲ ਫਾਰਮਲ ਵਰਦੀ `ਚ ਤਿਆਰ ਹੋ ਕੇ ਦਫ਼ਤਰ ਨਹੀਂ ਆਉਂਦੇ ਜਾਂ ਫਿਰ ਕੁਝ ਫਾਰਮਲ ਪਹਿਨਣਾ ਭੁੱਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੀ 50 ਯਾਨ (522 ਰੁਪੲ) ਦਾ ਜ਼ੁਰਮਾਨਾ ਦੇਣਾ ਪੈਂਦਾ ਹੈ।


ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਜਿਹੇ ਅਣਮਨੁੱਖ ਵਰਤਾਓ ਦੇ ਬਾਵਜੂਦ ਕੰਪਨੀ ਦਾ ਜਿ਼ਆਦਾਤਰ ਸਟਾਫ ਇਸ ਕੰਪਨੀ ਨੂੰ ਛੱਡਕੇ ਨਹੀਂ ਜਾਂਦਾ। ਉਥੇ, ਇਸ ਕੰਪਨੀ ਦੇ 3 ਮੈਨੇਜਰਾਂ ਨੂੰ ਸਟਾਫ ਨਾਲ ਅਜਿਹਾ ਵਰਤਾਓ ਕਰਨ `ਤੇ 5 ਤੋਂ 10 ਦਿਨਾਂ ਦੀ ਜੇਲ੍ਹ ਵੀ ਹੋ ਚੁੱਕੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Employees drink urine and eat cockroaches for not completed target in China Guizhou company