ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ ਵੱਲੋਂ ਨਵਾਂ ਬ੍ਰੈਗਜ਼ਿਟ ਸਮਝੌਤਾ ਪੇਸ਼

ਇੰਗਲੈਂਡ ਵੱਲੋਂ ਨਵਾਂ ਬ੍ਰੈਗਜ਼ਿਟ ਸਮਝੌਤਾ ਪੇਸ਼

ਇੰਗਲੈਂਡ (UK) ਦੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਨਵੇਂ ਬ੍ਰੈਗਜ਼ਿਟ ਸਮਝੌਤੇ ਦੀ ਇੱਕ ਰੂਪ–ਰੇਖਾ ਪੇਸ਼ ਕੀਤੀ ਹੈ। ਇਸ ਵਿੱਚ ਯੂਰੋਪੀਅਨ ਯੂਨੀਅਨ (EU) ’ਚੋਂ ਇੰਗਲੈਂਡ ਦੇ ਬਾਹਰ ਨਿੱਕਲਣ ਨੂੰ ਲੈ ਕੇ ਉਨ੍ਹਾਂ ਦੇ ਵਿਵਾਦਗ੍ਰਸਤ ਸਮਝੌਤੇ ਦੇ ਪੱਖਾਂ ਉੱਤੇ ਸੁਰੱਖਿਆ ਉਪਾਅ ਤੇ ਕਾਨੂੰਨੀ ਭਰੋਸੇ ਸ਼ਾਮਲ ਕੀਤੇ ਗਏ ਹਨ।

 

 

ਸ੍ਰੀਮਤੀ ਥੈਰੇਸਾ ਨੂੰ ਆਸ ਹੈ ਕਿ ਇਸ ਕਰਾਰ ਨੂੰ ਜਦੋਂ ਅਗਲੇ ਮਹੀਨੇ ਸੰਸਦ ਦੇ ਹੇਠਲੇ ਸਦਨ ਭਾਵ ਹਾਊਸ ਆਫ਼ ਕਾਮਨਜ਼ ਵਿੱਚ ਪੇਸ਼ ਕੀਤਾ ਜਾਵੇਗਾ, ਤਾਂ ਉਸ ਨੂੰ ਹਰੇਕ ਪਾਰਟੀ ਦੀ ਹਮਾਇਤ ਮਿਲੇਗੀ।

 

 

ਵਿਰੋਧੀ ਧਿਰ ਦੀ ਇੱਕ ਮੁੱਖ ਮੰਗ ਉੱਤੇ ਸਮਝੌਤਾ ਕਰਦਿਆਂ ਥੈਰੇਸਾ ਮੇਅ ਨੇ ਵਾਅਦਾ ਕੀਤਾ ਹੈ ਕਿ ਜੇ ਉਨ੍ਹਾਂ ਦੇ ਸਮਝੌਤੇ ਦੀ ਰੂਪ–ਰੇਖਾ ਨੂੰ ਅਗਲੇ ਮਹੀਨੇ ਸੰਸਦ ਦੇ ਹੇਠਲੇ ਸਦਨ ਦੀ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਉਸ ਵਿੱਚ ਇੱਕ ਦੂਜੀ ਰਾਇਸ਼ੁਮਾਰੀ ਕਰਵਾਉਣ ਨੂੰ ਲੈ ਕੇ ਸੰਸਦੀ ਮਤਦਾਨ ਦਾ ਵਿਕਲਪ ਸ਼ਾਮਲ ਕੀਤਾ ਜਾਵੇਗਾ।

 

 

ਮੰਗਲਵਾਰ ਨੂੰ ਲੰਦਨ ਵਿੱਚ ਆਪਣੇ ਇੱਕ ਸੰਬੋਧਨ ਦੌਰਾਨ ਥੈਰੇਸਾ ਮੇਅ ਨੇ ਕਿਹਾ ਕਿ ਉਹ ਇਸ ਅਹਿਮ ਮੁੱਦੇ ਉੱਦੇ ਪੂਰੇ ਸਦਨ ਵਿੱਚ ਵਾਜਬ ਤਾਕਤ ਦੀ ਭਾਵਨਾ ਨੂੰ ਮੰਨਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:England presented a new Brexit Agreement