ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਥੀਓਪਿਅਨ ਏਅਰਲਾਇੰਸ ਦਾ ਜਹਾਜ਼ ਕ੍ਰੈਸ਼, ਅਮਲਾ ਮੈਂਬਰਾਂ ਸਮੇਤ 157 ਯਾਤਰੀ ਹਲਾਕ

1 / 2ਇਥੀਓਪਿਅਨ ਏਅਰਲਾਇੰਸ ਦਾ ਜਹਾਜ਼ ਕ੍ਰੈਸ਼, ਅਮਲਾ ਮੈਂਬਰਾਂ ਸਮੇਤ 157 ਯਾਤਰੀ ਹਲਾਕ

2 / 2ਇਥੋਪਿਯਾਈ ਏਅਰਲਾਇੰਸ ਦਾ ਜਹਾਜ਼ ਕ੍ਰੈਸ਼, ਅਮਲਾ ਮੈਂਬਰਾਂ ਸਮੇਤ ਸਾਰੇ 157 ਯਾਤਰੀ ਹਲਾਕ

PreviousNext

ਅਦੀਸ ਅਬਾਬਾ ਤੋਂ ਨੈਰੋਬੀ ਆ ਰਿਹਾ ਇਥੀਓਪਿਅਨ ਏਅਰਲਾਇੰਸ ਦਾ ਬੋਇੰਗ 737 ਜਹਾਜ਼ ਐਤਵਾਰ ਨੂੰ ਰਸਤੇ ਚ ਦੁਰਘਟਨਾਗ੍ਰਸਤ ਹੋ ਗਿਆ। ਇਸ ਜਹਾਜ਼ ਚ ਹਵਾਈ ਜਹਾਜ਼ ਚ ਮੌਜੂਦ ਸਾਰੇ 8 ਅਮਲਾ ਮੈਂਬਰਾਂ ਸਮੇਤ 157 ਲੋਕ ਸਵਾਰ ਸਨ।

 

ਸਮਾਚਾਰ ਏਜੰਸੀ ਮੁਤਾਬਕ ਜਹਾਜ਼ ਚ ਸਵਾਰ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਹੈ। ਇਥੀਓਪਿਆ ਦੇ ਪ੍ਰਧਾਨ ਮੰਤਰੀ ਨੇ ਪੀੜਤ ਪਰਿਵਾਰਾਂ ਪ੍ਰਤੀ ਆਪਣੀਆਂ ਦੁੱਖੀ ਭਾਵਨਾਵਾਂ ਪ੍ਰਗਟਾਈਆਂ ਹਨ।

 

ਇਥੀਓਪਿਅਨ ਏਅਰਲਾਈਨ ਨੇ ਇਕ ਬਿਆਨ ਚ ਕਿਹਾ, ਅਸੀਂ ਤਸਦੀਕ ਕਰਦੇ ਹਾਂ ਕਿ ਅਦੀਸ ਅਬਾਬਾ ਤੋਂ ਨੌਰੋਬੀ ਜਾਣ ਵਾਲੀ ਉਡਾਨ ਨੰਬਰ ਈਟੀ 302 ਅੱਜ ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਵਿਸ਼ਵਾਸ ਕੀਤਾ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਜਹਾਜ਼ ਚ ਸਵਾਰ 149 ਯਾਤਰੀ ਅਤੇ ਅਮਲ ਦੇ 8 ਮੈਂਬਰ ਮੌਜੂਦ ਸਨ।

 

ਇਹ ਜਹਾਜ਼ ਸਥਾਨਕ ਸਮੇਂ ਮੁਤਾਬਕ ਤੜਕੇ 8 ਵਜ ਕੇ 38 ਮਿੰਟ ਤੇ ਇਥੀਓਪਿਆ ਦੀ ਰਾਜਧਾਨੀ ਅਦੀਸ ਅਬਾਬਾ ਦੇ ਆਲਮੀ ਹਵਾਈ ਅੱਡੇ ਤੋਂ ਰਵਾਨਾ ਹੋਇਆ ਅਤੇ 6 ਮਿੰਟਾਂ ਬਾਅਦ ਹੀ ਇਸਦਾ ਸੰਪਰਕ ਟੁੱਟ ਗਿਆ। ਪ੍ਰਧਾਨ ਮੰਤਰੀ ਆਬੀ ਅਹਿਮਦ ਦੇ ਦਫ਼ਤ ਨੇ ਟਵੀਟ ਕਰਕੇ ਕਿਹਾ, ਅੱਜ ਸਵੇਰ ਆਪਣੀ ਰੋਜ਼ਾਨਾ ਉਡਾਨ ਤੇ ਇਥੀਓਪਿਅਨ ਏਅਰਲਾਇੰਸ ਬੋਇੰਗ 737-800MAX ਤੋਂ ਕੀਨੀਆ ਦੇ ਨੈਰੋਬੀ ਜਾ ਰਹੇ ਲੋਕਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਆਪਣਿਆਂ ਨੂੰ ਗੁਆ ਦੇਣ ਪ੍ਰਤੀ ਉਹ ਡੂੰਘਾ ਦੁੱਖ ਪ੍ਰਗਟ ਕਰਦੇ ਹਨ।

 

ਇਹ ਇਥੀਓਪਿਅਨ ਏਅਰਲਾਇੰਸ ਅਫ਼ਰੀਕਾ ਕੇ ਕਈ ਸਥਾਨਾਂ ਲਈ ਆਪਣੀ ਸੇਵਾਵਾਂ ਦਿੰਦੀ ਹੈ। ਜਿਸ ਕਾਰਨ ਇਹ ਮਹਾਦੀਪ ਚ ਕਾਫੀ ਮਸ਼ਹੂਰ ਹੈ। ਇਹ ਅਫ਼ਰੀਕਾ ਦੇ ਬਾਹਰ ਵੀ ਕੁਝ ਉਡਾਨਾਂ ਚਲਾਉਂਦੀ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਇਹ ਕਾਫੀ ਅਹਿਮ ਏਅਰਲਾਈਨਜ਼ ਮੰਨੀ ਜਾਂਦੀ ਹੈ। ਹਾਲਾਂ ਕਿਸਾਲ 2010 ਚ ਕੰਪਨੀ ਦਾ ਇਕ ਜਹਾਜ਼ ਮੈਡੀਟੇਰੇਨਿਅਨ ਸਮੁੰਦਰ ਚ ਹਾਦਸਾਗ੍ਰਸਤ ਹੋ ਗਿਆ ਸੀ। ਜਹਾਜ਼ ਨੇ ਬੈਰੂਟ ਤੋਂ ਉਡਾਨ ਭਰੀ ਸੀ ਅਤੇ ਇਸ ਵਿਚ 90 ਲੋਕਾਂ ਦੀ ਮੌਤ ਹੋ ਗਈ ਸੀ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ethiopian Airlines plane crashes crew members including 157 passengers dead