ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਯੂਰੋਪ ਨੇ ਨਕਾਰਿਆ ਈਰਾਨ ਦਾ ਅਲਟੀਮੇਟਮ ਪਰ ਪ੍ਰਮਾਣੂ ਕਰਾਰ ’ਤੇ ਕਾਇਮ

​​​​​​​ਯੂਰੋਪ ਨੇ ਨਕਾਰਿਆ ਈਰਾਨ ਦਾ ਅਲਟੀਮੇਟਮ ਪਰ ਪ੍ਰਮਾਣੂ ਕਰਾਰ ’ਤੇ ਕਾਇਮ

ਯੂਰੋਪੀਅਨ ਤਾਕਤਾਂ ਨੇ ਤਹਿਰਾਨ ਵੱਲੋਂ ਦਿੱਤੇ ਅਲਟੀਮੇਟਮ ਨੂੰ ਰੱਦ ਕਰ ਦਿੱਤਾ ਹੈ ਪਰ ਅਮਰੀਕਾ ਨਾਲ ਵਧਦੇ ਤਣਾਅ ਦੌਰਾਨ ਈਰਾਨ ਦੇ ਪ੍ਰਮਾਣੂ ਕਰਾਰ ਨੂੰ ਬਚਾਉਣ ਲਈ ਸੰਘਰਸ਼ ਕਰਨ ਦਾ ਸੰਕਲਪ ਪ੍ਰਗਟਾਇਆ। ਈਰਾਨ ਨੇ ਕਿਹਾ ਸੀ ਕਿ 2015 ਦੇ ਸਮਝੌਤੇ ਅਧੀਨ ਕੁਝ ਪਾਬੰਦੀਆਂ ਉੱਤੇ ਬਣੀ ਸਹਿਮਤੀ ਤੋਂ ਪਿਛਾਂਹ ਹਟ ਸਕਦਾ ਹੈ ਤੇ ਧਮਕੀ ਦਿੱਤੀ ਕਿ ਜੇ ਯੂਰੋਪ, ਚੀਨ ਤੇ ਰੂਸ ਪਾਬੰਦੀਆਂ ਉੱਤੇ 60 ਦਿਨਾਂ ਅੰਦਰ ਰਾਹਤ ਦੇਣ ਵਿੱਚ ਨਾਕਾਮ ਰਹੇ, ਤਾਂ ਉਹ ਅਗਲੇਰੀ ਕਾਰਵਾਈ ਕਰੇਗਾ।

 

 

ਤਹਿਰਾਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਰਾਰ ਨੂੰ ਭਿਆਨਕ ਕਰਾਰ ਦਿੱਤੇ ਜਾਣ ਤੋਂ ਬਾਅਦ ਅਮਰੀਕਾ ਵੱਲੋਂ ਇੱਕ–ਪੱਖੀ ਪਾਬੰਦੀ ਥੋਪੇ ਜਾਣ ਦੇ ਪ੍ਰਤੀਕਰਮ ਵਜੋਂ ਇਹ ਕਦਮ ਚੁੱਕਿਆ ਹੈ। ਇਨ੍ਹਾਂ ਪਾਬੰਦੀਆਂ ਦਾ ਈਰਾਨੀ ਅਰਥ–ਵਿਵਸਥਾ ਉੱਤੇ ਕਾਫ਼ੀ ਮਾੜੀ ਅਸਰ ਪਿਆ ਹੈ। ਯੂਰੋਪ ਨੇ ਆਪਣੀ ਸੁਰਿੱਖਿਆ ਲਈ ਕਰਾਰ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਯੂਰੋਪੀਅਨ ਯੂਨੀਅਨ ਦੇ ਮੁਖੀ ਜੀਨ–ਕਲਾਊਡ ਜੰਕਰ ਨੇ ਕਿਹਾਕਿ ਰੋਮਾਨੀਆ ਦੇ ਸ਼ਹਿਰ ਸੀਬੀਯੂ ਵਿੱਚ ਵੀਰਵਾਰ ਨੂੰ ਹੋਣ ਵਾਲੇ ਸਿਖ਼ਰ ਸੰਮੇਲਨ ਦੇ ਏਜੰਡੇ ਵਿੱਚ ਇਹ ਸ਼ਾਮਲ ਹੋਵੇਗਾ।

 

 

ਇਹਸ ਕਰਾਰ ਅਧੀਨ ਕੁਝ ਪਾਬੰਦੀਆਂ ਉੱਤੇ ਰਾਹਤ ਬਦਲੇ ਈਰਾਨ ਆਪਣੀ ਪ੍ਰਮਾਣੂ ਇੱਛਾ ਉੱਤੇ ਪਾਬੰਦੀ ਲਾਉਣ ਲਈ ਤਿਆਰ ਸੀ। ਉੱਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਤਹਿਰਾਨ ਉੱਤੇ ਨਵੀਂ ਪਾਬੰਦੀ ਲਾਉਣ ਦਾ ਐਲਾਨ ਕੀਤਾ। ਇਹ ਪਾਬੰਦੀ ਲੋਹਾ, ਇਸਪਤਾ, ਐਲੂਮੀਨੀਅਮ ਤੇ ਤਾਂਬਾ ਸੈਕਟਰ ਉੱਤੇ ਲਾਈ ਗਈ ਹੈ। ਅਮਰੀਕਾ ਨੇ ਦੋਵੇਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਵਿਚਾਲੇ ਇਹ ਕਦਮ ਚੁੱਕਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Europe rejected Iran ultimatum but favours Nuclear agreement