ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੌਰਮੰਡਲ ਤੋਂ ਬਾਹਰ ਹਰੇਕ ਤੀਜਾ ਗ੍ਰਹਿ ਧਰਤੀ ਤੋਂ ਵੱਡਾ, ਏਲੀਅਨ ਹੋਣ ਦਾ ਖਦਸ਼ਾ !

ਪੁਲਾੜ ਵਿਗਿਆਨੀਆਂ ਦੀ ਮੰਨੀਏ ਤਾਂ ਅਸੀਂ ਏਲੀਅਨਾਂ ਨਾਲ ਚਾਰੋਂ ਪਾਸਿਓਂ ਘਿਰੇ ਹੋਏ ਹਾਂ। ਇੱਕ ਨਵੀਂ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਡੇ ਸੌਰਮੰਡਲ ਤੋਂ ਬਾਹਰ ਹਰੇਕ ਤੀਜਾ ਗ੍ਰਹਿ ਧਰਤੀ ਤੋਂ 2 ਤੋਂ 4 ਗੁਣਾ ਜਿ਼ਆਦਾ ਵੱਡਾ ਹੈ ਤੇ ਇੱਥੇ ਕਾਫੀ ਮਾਤਰਾ ਚ ਪਾਣੀ ਵੀ ਮੌਜੂਦ ਹੈ। ਇਹੀਂ ਨਹੀਂ ਇਨ੍ਹਾਂ ਗ੍ਰਹਿਆਂ ਤੇ ਏਲੀਅਨਾਂ ਦੀ ਮੌਜੂਦਗੀ ਦਾ ਵੀ ਖਦਸ਼ਾ ਹੈ।

 

ਨਵੇਂ ਗ੍ਰਹਾਂ ਦੀ ਖੋਜ ਵਿਚ ਲੱਗੇ ਕੈਪਲਰ ਸਪੇਸ ਟੈਲੀਸਕੋਪ ਅਤੇ ਗਾਇਆ ਮਿਸ਼ਨ ਨੇ ਸੰਕੇਤ ਦਿੱਤੇ ਹਨ ਕਿ ਹੁਣ ਤੱਕ ਲੰਭੇ ਗਏ ਗ੍ਰਹਾਂ ਤੇ 50 ਫੀਸਦ ਤੱਕ ਪਾਣੀ ਮੌਜੂਦ ਹੈ। ਇਹ ਧਰਤੀ ਦੀ ਤੁਲਨਾ ਚ ਬਹੁਤ ਜਿ਼ਆਦਾ ਹੈ ਕਿਉਂਕਿ ਧਰਤੀ ਤੇ 0.02 ਫੀਸਦ ਪਾਣੀ ਹੀ ਮੌਜੂਦ ਹੈ। ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਲੀ ਝੇਂਗ ਮੁਤਾਬਕ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਗ੍ਰਹਾਂ ਤੇ ਇੰਨੀ ਜਿ਼ਆਦਾ ਮਾਤਰਾ ਚ ਪਾਣੀ ਮੌਜੂਦ ਹੈ। ਝੇਂਗ ਹੁਣ ਤੱਕ ਸੌਰਮੰਡਲ ਤੋਂ ਬਾਹਰ ਲਗਭਗ 4 ਹਜ਼ਾਰ ਗ੍ਰਹਾਂ ਨੂੰ ਲੱਭ ਚੁੱਕੇ ਹਨ। ਇਹ ਸਾਰੇ ਗ੍ਰਹਿ ਧਰਤੀ ਤੋਂ ਡੇਢ ਤੋਂ 2 ਗੁਣਾ ਵੱਡੇ ਹਨ। ਵਿਚਾਰ ਮਗਰੋਂ ਵਿਗਿਆਨੀਆਂ ਨੇ ਇੱਕ ਅਦਰੂਨੀ ਢਾਂਚਾ ਤਿਆਰ ਕੀਤਾ ਹੈ। ਜੋ ਕਿ ਇਸ ਸਬੰਧ ਨੂੰ ਸਮਝਣ ਚ ਮਦਦ ਕਰੇਗਾ।

 

ਇਸ ਮਾਡਲ ਤੋਂ ਸੰਕੇਤ ਮਿਲਦੇ ਹਨ ਕਿ ਧਰਤੀ ਤੋਂ ਡੇਢ ਗੁਣਾ ਜਿ਼ਆਦਾ ਦਾਇਰੇ ਵਾਲੇ ਇਹ ਗ੍ਰਹਿ ਚਟਾਨਾਂ ਵਾਲੇ ਹਨ। ਆਮ ਤੌਰ ਤੇ ਇਹ ਧਰਤੀ ਦੇ ਤਰਲਮਾਨ ਤੋਂ ਪੰਜ ਗੁਣਾ ਜਿ਼ਆਦਾ ਹਨ। 

 

35 ਫੀਸਦੀ ਗ੍ਰਹਿ ਧਰਤੀ ਤੋਂ ਵੱਡੇ

 

ਸੌਰਮੰਡਲ ਦੇ ਬਾਹਰ ਦੇ 35 ਫੀਸਦ ਗ੍ਰਹਿ ਧਰਤੀ ਤੋਂ ਵੱਡੇ ਹਨ। ਇਨ੍ਹਾਂ ਗ੍ਰਹਾਂ ਦਾ ਨਿਰਮਾਣ ਵੀ ਉਸੇ ਤਰ੍ਹਾਂ ਹੋਇਆ ਸੀ ਜਿਸ ਤਰ੍ਹਾਂ ਸਾਡੇ ਸੌਰ ਮੰਡਲ ਦੇ ਗ੍ਰਹਿ ਬ੍ਰਹਸਪਤੀ, ਸ਼ਨੀ ਅਤੇ ਯੂਰੇਨਸ ਬਣੇ ਹਨ। ਸਾਲ 1992 ਚ ਸੌਰਮੰਡਲ ਦੇ ਬਾਹਰ ਹੋਰਨਾਂ ਗ੍ਰਹਾਂ ਦੀ ਤਲਾਸ਼ ਸ਼ੁਰੂ ਹੋਈ ਸੀ।

 

ਪਾਣੀ ਦਾ ਤਾਪਮਾਨ 500 ਡਿਗਰੀ


ਡਾਟਰ ਝੇਂਗ ਮੁਤਾਬਕ ਹਾਲਾਂਕਿ ਇਹ ਪਾਣੀ ਧਰਤੀ ਵਾਲੇ ਵਰਗਾ ਪਾਣੀ ਵਰਗਾ ਨਹੀਂ ਹੈ। ਇਸਦਾ ਸਤਿਹ ਦਾ ਤਾਪਮਾਨ 200 ਤੋਂ 500 ਡਿਗਰੀ ਸੈਲਸੀਅਸ ਵਿਚਾਲੇ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਭਾਵਨਾਵਾਂ ਹਨ ਕਿ ਜਿ਼ਆਦਾ ਡੂੰਘਾਈ ਤੱਕ ਜਾਣ ਤੇ ਇਹ ਪਾਣੀ ਉੱਚ ਦਬਾਅ ਵਾਲੀ ਬਰਫ ਚ ਬਦਲ ਜਾਂਦਾ ਹੈ।
   

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Every third planet outside the solar system, larger than Earth the fear of being an alien