ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਬਜੀਤ ਮਾਮਲੇ `ਚ ਹੋ ਸਕਦਾ ਵੱਡਾ ਖੁਲਾਸਾ, ਫਸ ਸਕਦੇ ਨੇ ਕਈ ਪਾਕਿ ਅਧਿਕਾਰੀ

ਸਰਬਜੀਤ ਮਾਮਲੇ `ਚ ਹੋ ਸਕਦਾ ਵੱਡਾ ਖੁਲਾਸਾ, ਫਸ ਸਕਦੇ ਨੇ ਕਈ ਪਾਕਿ ਅਧਿਕਾਰੀ

ਪਾਕਿਸਤਾਨ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਹੱਤਿਆ ਦੇ ਮਾਮਲੇ `ਚ ਸਾਰੇ ਗਵਾਹਾਂ ਨੂੰ ਅਗਲੇ ਮਹੀਨੇ ਤਬਲ ਕੀਤਾ ਹੈ। ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ `ਚ ਮੌਤ ਦੀ ਸਜਾ ਭੁਗਤ ਰਹੇ ਦੋ ਕੈਦੀਆਂ ਅਮੀਰ ਸਰਫਰਾਜ ਉਰਫ ਤੰਬਾ ਅਤੇ ਮੁਦਸਰ ਨੇ ਮਈ 2013 `ਚ ਸਰਬਜੀਤ `ਤੇ ਹਮਲਾ ਕਰਕੇ ਉਸਦੀ ਜਾਨ ਲੈ ਲਈ ਸੀ। 


ਲਾਹੌਰ ਦੇ ਵਧੀਕ ਜਿ਼ਲ੍ਹਾ ਤੇ ਸੈਸ਼ਨ ਜੱਜ ਮੁਹੰਮਦ ਮੋਈਨ ਖੋਖਰ ਨੇ ਇਸਤਗਾਸਾ ਪੱਖ ਦੇ ਕਿਸੇ ਵੀ ਗਵਾਹ ਦੇ ਆਪਣੇ ਬਿਆਨ ਦਰਜ ਕਰਾਉਣ ਲਈ ਅਦਾਲਤ `ਚ ਪੇਸ਼ ਨਾ ਹੋਣ `ਤੇ ਮਾਮਲੇ ਦੀ ਸੁਣਵਾਈ ਦੌਰਾਨ ਨਰਾਜ਼ਗੀ ਪ੍ਰਗਟਾਈ ਹੈ। ਸੁਣਵਾਈ ਬਾਅਦ ਅਦਾਲਤ ਨੇ ਇਕ ਉਚ ਅਧਿਕਾਰੀ ਨੇ ਕਿਹਾ ਕਿ ਪੰਜ ਅਕਤੂਬਰ ਨੂੰ ਅਗਲੀ ਸੁਣਵਾਈ ਲਈ ਮਾਮਲੇ `ਚ ਸਾਰੇ ਗਵਾਹਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਜੱਜ ਨੇ ਇਸਤਗਾਸਾ ਪੱਖ ਦੇ ਵਕੀਲ ਨੂੰ (ਅਦਾਲਤ `ਚ) ਉਨ੍ਹਾਂ ਦੀ ਹਾਜ਼ਰੀ ਯਕੀਨੀ ਬਦਾਵੁਣ ਦਾ ਨਿਰਦੇਸ਼ ਦਿੱਤਾ।


ਉਨ੍ਹਾਂ ਦੱਸਿਆ ਕਿ ਹੁਣ ਤੱਕ ਕੋਟ ਲਖਪਤ ਜੇਲ੍ਹ ਦੇ ਦੋ ਗਵਾਹਾਂ ਨੇ ਆਪਣੇ ਬਿਆਨ ਦਰਜ ਕਰਵਾਏ ਹਨ। ਅਧਿਕਾਰੀ ਨੇ ਕਿਹਾ ਕਿ ਪਿੱਛਲੀ ਸੁਣਵਾਈ ਦੌਰਾਨ ਇਕ ਗਵਾਹ ਨੇ ਅਦਾਲਤ ਨੂੰ ਕਿਹਾ ਸੀ ਕਿ ਸਰਬਜੀਤ ਨੂੰ ਗੰਭੀਰ ਹਾਲਤ `ਚ ਸਰਵਿਸਜ਼ ਹਸਪਤਾਲ ਲਿਆਂਦਾ ਗਿਆ ਸੀ। ਉਹ ਸਿੰਘ ਦਾ ਬਿਆਨ ਕਰਦਾ ਕਰਨਾ ਚਾਹੁੰਦੇ ਸਨ, ਪ੍ਰੰਤੂ ਡਾਕਟਰਾਂ ਨੇ ਉਸਦੀ ਬੇਹੱਦ ਗੰਭੀਰ ਹਾਲਤ ਦਾ ਹਵਾਲਾ ਦਿੰਦੇ ਹੋਏ ਉਸ ਨੂੰਅਜਿਹਾ ਕਰਨ ਤੋਂ ਰੋਕ ਦਿੱਤਾ। ਪਿੱਛਲੀ ਸੁਣਵਾਈ ਦੌਰਾਨ ਜੱਜ ਨੇ ਅਦਾਲਤ ਨਾਲ ਸਹਿਯੋਗ ਨਾ ਕਰਨ ਲਈ ਜੇਲ੍ਹ ਦੇ ਅਧਿਕਾਰੀਆਂ ਨੂੰ ਫਟਕਾਰ ਵੀ ਲਗਾਈ ਸੀ।


ਕਮੇਟੀ ਨੇ 40 ਗਵਾਹਾਂ ਦੇ ਬਿਆਨ ਲਏ


ਸੈਸ਼ਨ ਅਦਾਲਤ `ਚ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਲਾਹੌਰ ਉਚ ਅਦਾਲਤ ਦੇ ਜੱਜ ਮਜਹਰ ਅਲੀ ਅਕਬਰ ਨਕਵੀ ਦੀ ਇਕ ਮੈਂਬਰੀ ਨਿਆਇਕ ਕਮੇਟੀ ਨੇ ਸ਼ੁਰੂਆਤ `ਚ ਸਰਬਜੀਤ ਹੱਤਿਆ ਮਾਮਲੇ ਦੀ ਜਾਂਚ ਕੀਤੀ ਸੀ।

ਨਕਵੀ ਨੇ ਮਾਮਲੇ `ਚ ਕਰੀਬ 40 ਗਵਾਹਾਂ ਦੇ ਬਿਆਨ ਦਰਜ ਕੀਤੇ ਅਤੇ ਸਰਕਾਰ ਨੂੰ ਆਪਣੀ ਰਿਪੋਰਟ ਸੌਪ ਦਿੱਤੀ। ਰਿਪੋਰਟ ਦੇ ਤੱਥ ਅਜੇ ਤੱਕ ਜਨਤਕ ਨਹੀਂ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਨਿਆਂਇਕ ਕਮੇਟੀ ਨੇ ਬਿਆਨ ਦਰਜ ਕਰਾਉਣ ਲਈ ਵਿਦੇਸ਼ ਮੰਤਰਾਲੇ ਰਾਹੀਂ ਸਰਬਜੀਤ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਨੋਟਿਸ ਜਾਰੀ ਕੀਤਾ ਸੀ। ਪ੍ਰੰਤੂ ਪਰਿਵਾਰਕ ਮੈਂਬਰਾਂ ਨੇ ਬਿਆਨ ਦਰਜ ਨਹੀਂ ਕਰਵਾਏ।


ਕਮੇਟੀ ਨੂੰ ਦਿੱਤੇ ਬਿਆਨ `ਚ ਗੁਨਾਹ ਕਬੂਲ ਕੀਤਾ


ਤੰਬਾ ਅਤੇ ਮੁਦਸਰ ਨੇ ਕਮੇਟੀ ਨੂੰ ਦਿੱਤੇ ਬਿਆਨਾਂ `ਚ ਆਪਣਾ ਗੁਨਾਹ ਕਬੂਲ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਸਰਬਜੀਤ ਦੀ ਹੱਤਿਆ ਕੀਤੀ, ਕਿਉਂਕਿ ਉਹ ਉਸ ਵੱਲੋਂ ਅੰਜਾਮ ਦਿੱਤੇ ਗਏ ਬੰਬ ਵਿਸਫੋਟ `ਚ ਲੋਕਾਂ ਦੇ ਮਾਰੇ ਜਾਣ ਦਾ ਬਦਲਾ ਲੈਣਾ ਚਾਹੁੰਦੇ ਸਨ। ਸਰਬਜੀਤ ਨੂੰ 1990 `ਚ ਪਾਕਿਸਤਾਨ ਦੇ ਪੰਜਾਬ ਸੂਬੇ `ਚ ਹੋਏ ਬੰਬ ਵਿਸਫੋਟਾਂ `ਚ ਕਥਿਤ ਤੌਰ `ਤੇ ਸ਼ਾਮਲ ਹੋਣ ਲਈ ਮੌਦ ਦੀ ਸਜ਼ਾ ਦਿੱਤੀ ਗਈ ਸੀ। ਹਾਲਾਂਕਿ ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਗਲਤ ਪਹਿਚਾਣ ਦਾ ਮਾਮਲਾ ਸੀ ਅਤੇ ਸਰਬਜੀਤ ਗਲਤੀ ਨਾਲ ਸੀਮਾ ਪਾਰ ਕਰਕੇ ਪਾਕਿਸਤਾਨ ਚਲਿਆ ਗਿਆ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:evidence in Sarabjits murder case can unfold big disclosures pakistan court issues summit notice to witnesses