ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Ex-ਮਿਸ ਕੈਂਟਕੀ ਨੇ ਨਾਬਾਲਗ਼ ਵਿਦਿਆਰਥੀ ਨੂੰ ਭੇਜੀ ਅਸ਼ਲੀਲ ਫ਼ੋਟੋ, ਗ੍ਰਿਫ਼ਤਾਰ

Ex-ਮਿਸ ਕੈਂਟਕੀ ਨੇ ਨਾਬਾਲਗ਼  ਵਿਦਿਆਰਥੀ ਨੂੰ ਭੇਜੀ ਅਸ਼ਲੀਲ ਫ਼ੋਟੋ, ਗ੍ਰਿਫ਼ਤਾਰ

ਸਾਬਕਾ ਮਿਸ ਕੈਂਟਕੀ, ਜੋ ਪਹਿਲਾਂ ਵੈਸਟ ਵਰਜੀਨੀਆ `ਚ ਅਧਿਆਪਕਾ ਵਜੋਂ ਵੀ ਵਿਚਰਦੀ ਰਹੀ ਹੈ, ਨੂੰ ਆਪਣੇ 15 ਸਾਲਾ ਸਾਬਕਾ ਵਿਦਿਆਰਥੀ ਨੂੰ ਅਸ਼ਲੀਲ ਤਸਵੀਰਾਂ ਭੇਜਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ 28 ਸਾਲਾ ਰਾਮਸੇ ਬੀਅਰਸੇ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ `ਤੇ ਇੱਕ ਨਾਬਾਲਗ਼ ਨੂੰ ਅਸ਼ਲੀਲ ਸਮੱਗਰੀ ਭੇਜਣ ਦਾ ਦੋਸ਼ ਲੱਗਾ ਹੈ।


ਦਰਅਸਲ, ਉਹ ਅਸ਼ਲੀਲ ਤਸਵੀਰਾਂ ਵਿਦਿਆਰਥੀ ਦੇ ਮਾਪਿਆਂ ਨੇ ਉਸ ਦੇ ਫ਼ੋਨ `ਚ ਵੇਖ ਲਈਆਂ ਸਨ, ਜਿਨ੍ਹਾਂ ਤੁਰੰਤ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਰਾਮਸੇ ਬੀਅਰਸੇ ਪਹਿਲਾਂ ਕ੍ਰਾੱਸ ਲੇਨਜ਼ ਸਥਿਤ ਐਂਡ੍ਰਿਯੂ ਜੈਕਸਨ ਮਿਡਲ ਸਕੂਲ `ਚ 15 ਸਾਲਾ ਨਾਬਾਲਗ਼ ਵਿਦਿਆਰਥੀ ਨੂੰ ਪੜ੍ਹਾਉਂਦੀ ਰਹੀ ਹੈ।


ਇਹ ਤਸਵੀਰਾਂ ਸਨੈਪਚੈਟ `ਤੇ ਭੇਜੀਆਂ ਗਈਆਂ ਸਨ। ਸਾਲ 2014 `ਚ ਮਿਸ ਕੈਂਟਕੀ ਚੁਣੀ ਗਈ ਇਸ ਸੁੰਦਰੀ ਦਾ ਪੂਰਾ ਨਾਂਅ ਰਾਮਸੇ ਕਾਰਪੈਂਟਰ ਬੀਅਰਸੇ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ex Miss Kentucky sent obscene photo to minor student