ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਿਬੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਿਮੂਦ ਜਿਬਰਿਲ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ

ਲਿਬੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਿਮੂਦ ਜਿਬਰਿਲ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ

ਲਿਬੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਿਮੂਦ ਜਿਬਰਿਲ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਹੈ।। ਉਹ 68 ਸਾਲਾਂ ਦੇ ਸਨ। ਭਰੋਸੇਯੋਗ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਸ੍ਰੀ ਜਿਬਰਿਲ ਕੋਰੋਨਾ–ਪਾਜ਼ਿਟਿਵ ਸਨ।

 

 

ਖ਼ਬਰ ਏਜੰਸੀ ਜ਼ਿਨਹੂਆ ਨੇ ਐਤਵਾਰ ਨੂੰ ਇਸ ਬਾਰੇ ਆਪਣੀ ਰਿਪੋਰਟ ’ਚ ਦੱਸਿਆ ਕਿ ਸ੍ਰੀ ਜਿਬਰਿਲ ਕੁਝ ਸਮਾਂ ਪਹਿਲਾਂ ਹੀ ਕੋਵਿਡ–19 ਭਾਵ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਏ ਸਨ ਤੇ ਉਨ੍ਹਾਂ ਦਾ ਦੇਹਾਂਤ ਸਨਿੱਚਰਵਾਰ ਦੇਰ ਰਾਤੀਂ ਹੋ ਗਿਆ ਸੀ।

 

 

ਸੂਤਰਾਂ ਨੇ ਕਿਹਾ ਕਿ ਐਤਵਾਰ ਨੂੰ ਉਨ੍ਹਾਂ ਦੇ ਦੇਹਾਂਤ ਅਧਿਕਾਰਤ ਤੌਰ ’ਤੇ ਪੁਸ਼ਟੀ ਕੀਤੀ ਗਈ ਸੀ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਲਾਗ ਦੀ ਲਪੇਟ ’ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਾਹਿਰਾ ਦੇ ਇੱਕ ਹਸਪਤਾਲ ’ਚ 10 ਦਿਨਾਂ ਤੱਕ ਰੱਖਿਆ ਗਿਆ ਸੀ।

 

 

ਲਿਬੀਆ ਦੇ ਸਾਬਕਾ ਆਗੂ ਮੁਅੰਮਰ ਅਲ–ਗ਼ੱਦਾਫ਼ੀ ਨੂੰ ਹਟਾਉਣ ਤੇ ਮਾਰਨ ਦੇ ਇੱਕ ਸਾਲ ਬਾਅਦ ਸਾਲ 2012 ’ਚ ਗਠਤ ਹੋਏ ਉਦਾਰਵਾਦੀ ਦਲਾਂ ਦੇ ਗੱਠਜੋੜ ‘ਨੈਸ਼ਨਲ ਫ਼ੋਰਸੇਜ਼ ਅਲਾਇੰਸ’ ਮੁਖੀ ਸ੍ਰੀ ਮਹਿਮੂਦ ਜਿਬਰਿਲ ਹੀ ਸਨ।

 

 

ਕੋਰੋਨਾ ਵਾਇਰਸ ਨੇ ਸਮੁੱਚੇ ਵਿਸ਼ਵ ’ਚ ਤਬਾਹੀ ਮਚਾਈ ਹੋਈ ਹੈ। ਇਸ ਵਾਇਰਸ ਤੋਂ ਪੂਰੀ ਦੁਨੀਆ ਦੇ 13.5 ਲੱਖ ਵਿਅਕਤੀ ਇਸ ਵੇਲੇ ਪੀੜਤ ਹਨ। ਹੁਣ ਤੱਕ 74,565 ਵਿਅਕਤੀ ਇਸ ਘਾਤਕ ਵਾਇਰਸ ਕਾਰਨ ਹੀ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਭਾਰਤ ’ਚ ਇਹ ਵਾਇਰਸ ਹੁਣ ਤੱਕ 111 ਜਾਨਾਂ ਲੈ ਚੁੱਕਾ ਹੈ ਤੇ 4,281 ਵਿਅਕਤੀ ਇਸ ਵਾਇਰਸ ਤੋਂ ਪੀੜਤ ਹਨ।

 

 

ਇਹ ਵਾਇਰਸ ਨਾ ਸਿਰਫ਼ ਲੋਕਾਂ ਦੀਆਂ ਜਾਨਾਂ ਲੈ ਰਿਹਾ ਹੈ, ਸਗੋਂ ਇਸ ਦਾ ਮਾੜਾ ਅਸਰ ਹਰੇਕ ਦੇਸ਼ ਦੀ ਅਰਥ–ਵਿਵਸਥਾ ’ਤੇ ਵੀ ਬਹੁਤ ਮਾੜਾ ਹੋਣ ਵਾਲਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ex PM of Libya Mahmoud Jibril dies of Corona Virus