ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਬਣ ਸਕਦੇ ਹਨ ਦੇ IMF ਚੀਫ਼?

 

ਸਾਬਕਾ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਘੂਰਾਮ ਰਾਜਨ ਅੰਤਰਰਾਸ਼ਟਰੀ ਮੁਦਰਾ ਫੰਡ (ਆਈ ਐੱਮ ਐੱਫ) ਦੇ ਨਵੇਂ ਮੈਨੇਜਿੰਗ ਡਾਇਰੈਕਟਰ (ਪ੍ਰਬੰਧ ਨਿਰਦੇਸ਼ਕ) ਬਣ ਸਕਦੇ ਹਨ। 

 

ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੇ ਮੌਜੂਦਾ ਐਮ ਡੀ ਕ੍ਰਿਸਟੀਨ ਲੇਗਾਰਡ ਨੇ ਪਿਛਲੇ ਹਫ਼ਤੇ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਦਾ ਅਸਤੀਫ਼ਾ 12 ਸਤੰਬਰ ਤੋਂ ਲਾਗੂ ਹੋਵੇਗਾ। ਕ੍ਰਿਸਟੀਨ ਲੇਗਾਰਡ ਯੂਰਪੀਅਨ ਸੈਂਟਰਲ ਬੈਂਕ ਦੇ ਪ੍ਰਧਾਨ ਬਣਨ ਜਾ ਰਹੇ ਹਨ।

 


ਬ੍ਰਿਟਿਸ਼ ਮੀਡੀਆ ਅਨੁਸਾਰ, ਰਘੂਰਾਮ ਰਾਜਨ ਦਾ ਨਾਮ IMF ਦੇ MD ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਤੋਂ ਇਹ ਮੰਗ ਕੀਤੀ ਹੈ ਕਿ ਉਹ ਇਸ ਅਹੁਦੇ ਲਈ ਕਿਸੇ ਭਾਰਤੀ ਦੇ ਨਾਂ ਦੀ ਹਮਾਇਤ ਕਰੇ, ਜਿਸ ਤੋਂ ਬਾਅਦ ਰਾਜਨ ਦੀ ਸੰਭਾਵਨਾ ਬਹੁਤ ਮਜ਼ਬੂਤ ਹੋ ਗਈ ਹੈ।

 


ਆਈ ਐੱਮ ਐੱਫ ਦੇ ਐਮ ਡੀ ਦੀ ਦੌੜ ਵਿੱਚ ਰਾਜਨ ਤੋਂ ਇਲਾਵਾ, ਬੈਂਕ ਆਫ਼ ਇੰਗਲੈਂਡ ਦੇ ਸਾਬਕਾ ਗਵਰਨਰ ਮਾਰਕ ਕਾਰਨੇ, ਡੇਵਿਡ ਕੈਮਰੂਨ ਸਰਕਾਰ ਵਿੱਚ ਚਾਂਸਲਰ ਰਹਿ ਚੁੱਕੇ ਓਸਬੋਰਨ ਅਤੇ ਨੀਦਰਲੈਂਡ ਦੇ ਸਾਬਕਾ ਵਿੱਚ ਮੰਤਰੀ ਜੇਰੋਇਨ ਦਿਜਸੇਲਬਲੋਇਮ ਦਾ ਨਾਮ ਵੀ ਚੱਲ ਰਿਹਾ ਹੈ। ਇਹ ਮੰਗ ਵੱਧਦੀ ਜਾ ਰਹੀ ਹੈ ਕਿ ਇਸ ਵਾਰ IMF ਦਾ ਪ੍ਰਮੁਖ ਯੂਰਪ ਅਤੇ ਅਮਰੀਕਾ ਤੋਂ ਬਾਹਰ ਕਿਸੇ ਵਿਅਕਤੀ ਨੂੰ ਬਣਾਇਆ ਜਾਵੇ ਜਿਸ ਕਾਰਨ ਰਾਜਨ ਦੀ ਸੰਭਾਵਨਾ ਵੱਧ ਸਕਦੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ex RBI governor raghuram rajan in running to imf chief after christine lagarde