ਉਤਰੀ ਚੀਨ ਦੇ ਹਿਬੇਈ ਸੂਬੇ `ਚ ਇਕ ਕੈਮੀਕਲ ਪਲਾਂਟ `ਚ ਜ਼ਹਿਰੀਲੀ ਗੈਬਸ ਵਿਨਾਈਲ ਕਲੋਰਾਈਡ ਦੇ ਰਿਸਾਵ ਬਾਅਦ ਹੋਏ ਧਮਾਕੇ ਕਾਰਨ ਘੱਟ ਤੋਂ ਘੱਟ 23 ਲੋਕਾਂ ਦੀ ਮੌਤ ਹੋ ਗਈ। ਸਿ਼ਨਹੁਆ ਦੀ ਰਿਪੋਰਟ ਅਨੁਸਾਰ ਹਿਬੇਈ ਸ਼ੈਨਗੁਆ ਕੈਮੀਕਲ ਉਦਯੋਗ ਕੰਪਨੀ ਲਿਮਿਟਡ `ਚ ਰੱਖੀ ਜ਼ਹਿਰੀਲੀ ਗੈਸ ਰਿਸਾਵ ਦੇ ਬਾਅਦ ਕੰਪਨੀ ਦੇ ਬਾਹਰ ਫੈਲ ਗਈ, ਜਿਸ ਕਾਰਨ ਧਮਾਕਾ ਹੋ ਗਿਆ।
ਇਸ ਨਾਲ ਸੜਕ `ਤੇ ਖੜ੍ਹੀਆਂ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਿਆ। ਇਸ ਘਟਨਾ `ਚ 22 ਲੋਕ ਜ਼ਖਮੀ ਹੋ ਗਏ, ਜਿਨ੍ਹਾਂ `ਚੋਂ ਚਾਰ ਲੋਕਾਂ ਨੂੰ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਹੋਰ ਲੋਕਾਂ ਦੀ ਸਥਿਤੀ ਸਿਥਰ ਬਣੀ ਹੋਈ ਹੈ।