ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਮਾ ਸਮਾਂ ਪ੍ਰਦੂਸ਼ਣ ’ਚ ਰਹਿਣ ਨਾਲ ਵਧਦੈ ਸ਼ੂਗਰ ਰੋਗ ਦਾ ਖ਼ਤਰਾ

ਲੰਮਾ ਸਮਾਂ ਪ੍ਰਦੂਸ਼ਣ ’ਚ ਰਹਿਣ ਨਾਲ ਵਧਦੈ ਸ਼ੂਗਰ ਰੋਗ ਦਾ ਖ਼ਤਰਾ

ਚੀਨ ਵਿੱਚ ਕੀਤੀ ਗਈ ਇੱਕ ਨਵੀਂ ਖੋਜ ਰਾਹੀਂ ਪਤਾ ਲੱਗਾ ਹੈ ਕਿ ਲੰਮਾ ਸਮਾਂ ਵਾਯੂ–ਪ੍ਰਦੂਸ਼ਣ ਵਿੱਚ ਰਹਿਣ ਕਾਰਨ ਮਨੁੱਖ ਨੂੰ ਡਾਇਬਟੀਜ਼ ਭਾਵ ਸ਼ੂਗਰ (ਸ਼ੱਕਰ) ਰੋਗ ਦਾ ਖ਼ਤਰਾ ਬਹੁਤ ਜ਼ਿਆਦਾ ਵਧ ਜਾਂਦਾ ਹੈ। ਪਰ ਇਸ ਵਿਸ਼ੇ ਉੱਤੇ ਹਾਲੇ ਤੱਕ ਕਦੇ ਕੋਈ ਵਿਚਾਰ–ਵਟਾਂਦਰਾ ਹੋਇਆ ਹੀ ਨਹੀਂ।

 

 

ਚੀਨ ਵਿੱਚ ਇਸ ਮਾਮਲੇ ਨੂੰ ਲੈ ਕੇ ਪਿਛਲੇ ਇੱਕ ਦਹਾਕੇ ਦੌਰਾਨ ਵੱਡੇ ਪੱਧਰ ’ਤੇ ਖੋਜ–ਅਧਿਐਨ ਹੋਇਆ ਹੈ। ਉਸ ਅਧਿਐਨ ਦੇ ਨਤੀਜੇ ਵਿੱਚ ਕਿਹਾ ਗਿਆ ਹੈ ਕਿ ਜੇ ਕੋਈ ਮਨੁੱਖ ਲੰਮਾ ਸਮਾਂ ਦੂਸ਼ਿਤ ਹਵਾ ਵਿੱਚ ਸਾਹ ਲਵੇ (ਜਿਵੇਂ ਪ੍ਰਤੀ ਕਿਊਬਿਕ ਮੀਟਰ 10 ਮਾਈਕ੍ਰੋਗ੍ਰਾਮ ਵਾਧਾ), ਤਾਂ ਉਸ ਨੂੰ ਸ਼ੱਕਰ ਰੋਗ ਹੋਣ ਦਾ ਖ਼ਤਰਾ 15.7 ਫ਼ੀ ਸਦੀ ਵਧ ਜਾਂਦਾ ਹੈ।

 

 

ਅਧਿਐਨ ਮੁਤਾਬਕ PM2.5 ਦੇ ਮਾੜੇ ਅਸਰ ਨੌਜਵਾਨਾਂ ਤੋਂ ਲੈ ਕੇ ਅਧਖੜਾਂ, ਔਰਤਾਂ, ਗ਼ੈਰ–ਤਮਾਕੂਨੋਸ਼ਾਂ ਆਦਿ ਸਭ ਵਿੱਚ ਵੇਖੇ ਗਏ ਹਨ। ਦੁਨੀਆ ਵਿੱਚ ਸਭ ਤੋਂ ਵੱਧ ਸ਼ੂਗਰ–ਰੋਗੀ ਚੀਨ ਵਿੱਚ ਹੀ ਰਹਿੰਦੇ ਹਨ। ਇਹ ਭਾਵੇਂ ਛੂਤ ਦਾ ਰੋਗ ਨਹੀਂ ਹੈ ਪਰ ਫਿਰ ਵੀ ਇਹ ਬਹੁਤ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ।

 

 

ਚੀਨ, ਖ਼ਾਸ ਕਰਕੇ ਬੀਜਿੰਗ ਵਿੱਚ ਭਾਵੇਂ ਪਿਛਲੇ ਕੁਝ ਸਾਲਾਂ ਦੌਰਾਨ ਹਵਾ ਦੇ ਮਿਆਰ ਵਿੱਚ ਕੁਝ ਸੁਧਾਰ ਵੇਖਿਆ ਗਿਆ ਹੈ ਪਰ ਫਿਰ ਵੀ ਹਵਾ ਵਿੱਚ PM2.5 ਦੀ ਮਾਤਰਾ ਬਹੁਤ ਜ਼ਿਆਦਾ ਪਾਈ ਗਈ ਹੈ।

 

 

ਸ਼ੂਗਰ/ਡਾਇਬਟੀਜ਼ ਰੋਗ ਕਾਰਨ ਸਮੁੱਚੇ ਵਿਸ਼ਵ ਵਿੱਚ ਆਰਥਿਕ ਤੇ ਸਿਹਤ ਬੋਝ ਵੀ ਵਧਦੇ ਜਾ ਰਹੇ ਹਨ ਪਰ ਵਾਯੂ ਪ੍ਰਦੂਸ਼ਣ ਤੇ ਸ਼ੱਕਰ ਰੋਗ ਦੇ ਅਜਿਹੇ ਸਬੰਧ ਬਾਰੇ ਪਹਿਲਾਂ ਕਦੇ ਵੀ ਕਿਸੇ ਖੋਜੀ ਜਾਂ ਵਿਗਿਆਨੀ ਨੇ ਕੋਈ ਗੱਲ ਨਹੀਂ ਕੀਤੀ।

 

 

ਚੀਨ ਦੀ ਇਹ ਖੋਜ 88,000 ਚੀਨੀ ਬਾਲਗ਼ਾਂ ਉੱਤੇ ਕੀਤੀ ਗਈ। ਖੋਜੀ ਟੀਮ ਨੇ ਸੈਟੇਲਾਇਟ ਆਧਾਰਤ PM2.5 ਕੰਸੈਂਟ੍ਰੇਸ਼ਨਜ਼ ਰਾਹੀਂ PM2.5 ਐਕਸਪੋਜ਼ਰ ਦਾ ਸਾਲ 2004 ਤੋਂ ਲੈ ਕੇ 2015 ਤੱਕ ਅਧਿਐਨ ਕੀਤਾ ਸੀ।

 

 

ਇਹ ਖੋਜ–ਅਧਿਐਨ ‘ਇਨਵਾਇਰਨਮੈਂਟ ਇੰਟਰਨੈਸ਼ਨਲ’ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸੇ ਅਧਿਐਨ ਦੇ ਇੱਕ ਖੋਜਕਾਰ ਲੂ ਜ਼ਿਆਂਗਫੇਂਗ ਨੇ ਕਿਹਾ ਕਿ ਉਨ੍ਹਾਂ ਦੇ ਅਧਿਐਨ ਦੇ ਖੋਜ ਨਤੀਜਿਆਂ ਨਾਲ ਹੁਣ ਨਵੀਂਆਂ ਨੀਤੀਆਂ ਉਲੀਕਣ ਵਿੱਚ ਮਦਦ ਮਿਲੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Exposure in long time polluted air can cause Diabetes