ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਸ਼ੰਕਰ ਦਾ ਅਮਰੀਕੀ ਸੈਨੇਟਰ ਨੂੰ ਜਵਾਬ, ਚਿੰਤਾ ਨਾ ਕਰੋ ਭਾਰਤ ਕਸ਼ਮੀਰ ਮਸਲੇ ਦਾ ਹੱਲ ਕੱਢ ਲਵੇਗਾ

ਮਿਊਨਿਖ ਸੁਰੱਖਿਆ ਸੰਮੇਲਨ 'ਚ ਗੱਲਬਾਤ ਦੌਰਾਨ ਅਮਰੀਕੀ ਸੈਨੇਟਰ ਨੇ ਕਸ਼ਮੀਰ ਮੁੱਦਾ ਚੁੱਕਿਆ ਤਾਂ ਵਿਦੇਸ਼ ਮੰਤਰੀ ਜੈਸ਼ੰਕਰ ਨੇ ਜਵਾਬ ਦਿੱਤਾ ਕਿ ਭਾਰਤ ਇਸ ਮਸਲੇ ਨੂੰ ਖੁਦ ਹੱਲ ਕਰ ਲਵੇਗਾ। ਸੰਮੇਲਨ 'ਚ ਚਰਚਾ ਦੌਰਾਨ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੇ ਆਖਿਆ ਕਿ ਲੋਕਤੰਤਰ ਨੂੰ ਠੀਕ ਨਾਲ ਚਲਾਉਣ ਦਾ ਇਹ ਤਰੀਕਾ ਹੋਵੇਗਾ ਕਿ ਕਸ਼ਮੀਰ ਸਮੱਸਿਆ ਦਾ ਹੱਲ ਲੋਕਤਾਂਤਰਿਕ ਤਰੀਕੇ ਨਾਲ ਕੀਤਾ ਜਾਵੇ।
 

ਰਿਪਬਲਿਕਨ ਨੇਤਾ ਨੇ ਕਿਹਾ, "ਭਾਰਤ ਅੱਗੇ ਵੱਧ ਰਿਹਾ ਹੈ। ਤੁਹਾਡੇ ਸਾਹਮਣੇ ਵੀ ਸਮੱਸਿਆਵਾਂ ਹਨ, ਜਿਹੋ ਜਿਹੀਆਂ ਸਾਡੇ ਦੇਸ਼ 'ਚ ਹਨ। ਤੁਸੀ ਲੋਕਤਾਂਤਰਿਕ ਤਰੀਕਾ ਅਪਣਾਇਆ ਪਰ ਕਸ਼ਮੀਰ ਦਾ ਜਦੋਂ ਮਸਲਾ ਆਉਂਦਾ ਹੈ ਤਾਂ ਮੈਨੂੰ ਨਹੀਂ ਪਤਾ ਇਹ ਕਿਵੇਂ ਖਤਮ ਹੋਵੇਗਾ ਪਰ ਇਹ ਯਕੀਨਨ ਕਰੋ ਕਿ ਦੋ ਲੋਕਤਾਂਤਰਿਕ ਦੇਸ਼ ਇਸ ਨੂੰ ਅਲੱਗ ਤਰੀਕੇ ਨਾਲ ਖਤਮ ਕਰਨ। ਜੇਕਰ ਤੁਸੀਂ ਇਹ ਸੰਕਲਪ ਸਾਬਿਤ ਕਰ ਦਿੱਤਾ, ਮੈਨੂੰ ਲੱਗਦਾ ਹੈ ਕਿ ਇਹ ਲੋਕਤੰਤਰ ਨੂੰ ਚਲਾਉਣ ਦਾ ਸਹੀ ਤਰੀਕਾ ਹੋਵੇਗਾ।"
 

ਚਰਚਾ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, "ਚਿੰਤਾ ਨਾ ਕਰੋ ਸੈਨੇਟਰ। ਇੱਕ ਲੋਕਤੰਤਰ ਅਜਿਹਾ ਕਰੇਗਾ ਅਤੇ ਤੁਹਾਨੂੰ ਪਤਾ ਹੈ ਕਿ ਉਹ ਕੌਣ ਹੈ।" ਵਿਦੇਸ਼ ਮੰਤਰੀ ਨੇ ਸੰਯੁਕਤ ਰਾਸ਼ਟਰੀ ਦੀ ਭਰੋਸੇਯੋਗਤਾ ਦਾ ਮੁੱਦਾ ਚੁੱਕਿਆ। ਉਨ੍ਹਾਂ ਆਖਿਆ ਕਿ ਇਹ ਪਹਿਲੇ ਜਿੰਨਾ ਭਰੋਸੇਯੋਗ ਸੀ, ਹੁਣ ਨਹੀਂ ਰਿਹਾ। ਉਨ੍ਹਾਂ ਆਖਿਆ ਕਿ ਇਤਿਹਾਸ ਵਿਚ ਸੰਯੁਕਤ ਰਾਸ਼ਟਰੀ ਜਿੰਨਾ ਭਰੋਸੇਯੋਗ ਸੀ, ਉਨਾਂ ਹੁਣ ਨਹੀਂ ਹੈ। ਇਹ ਪੂਰੀ ਤਰ੍ਹਾਂ ਹੈਰਾਨ ਕਰਨ ਵਾਲਾ ਨਹੀਂ ਹੈ ਕਿਉਂਕਿ ਜਦ ਤੁਸੀਂ ਇਸ ਦੇ ਬਾਰੇ ਵਿਚ ਸੋਚਦੇ ਹੋ ਤਾਂ ਕਈ ਚੀਜ਼ਾਂ 75 ਸਾਲ ਪੁਰਾਣੀਆਂ ਨਹੀਂ ਹੁੰਦੀਆਂ ਅਤੇ ਕੁਝ ਚੀਜ਼ਾਂ ਪਹਿਲਾਂ ਜਿਹੀਆਂ ਚੰਗੀਆਂ ਹਨ। ਸਪੱਸ਼ਟ ਹੈ ਕਿ ਉੱਥੇ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ।
 

ਮਿਊਨਿਖ ਸਕਿਊਰਿਟੀ ਕਾਨਫਰੰਸ ਦਾ ਆਯੋਜਨ 14 ਤੋਂ 16 ਫਰਵਰੀ ਨੂੰ ਕੀਤਾ ਜਾ ਰਿਹਾ ਹੈ। ਇਹ ਅੰਤਰਰਾਸ਼ਟਰੀ ਸੁਰੱਖਿਆ ਨੀਤੀ 'ਤੇ ਚਰਚਾ ਦਾ ਉੱਚ ਗਲੋਬਲ ਫੋਰਮ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:External Affairs Minister S Jaishankar to US Senator on Kashmir Dont worry one democracy will settle it