ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੇਸਬੁੱਕ ਨੇ ਪਾਕਿਸਤਾਨ 'ਤੇ ਕਸਿਆ ਸ਼ਿਕੰਜਾ, ਪੀਬੀਸੀ ਦੀ ਸਟ੍ਰੀਮਿੰਗ 'ਤੇ ਲਗਾਈ ਰੋਕ

ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਜੰਮੂ-ਕਸ਼ਮੀਰ ਨਾਲ ਸਬੰਧਿਤ ਨਿਊਜ਼ ਬੁਲੇਟਿਨ ਲਈ ਪਾਕਿਸਤਾਨ ਦੇ ਸਰਕਾਰੀ ਪ੍ਰਸਾਰਣਕਰਤਾ ਪਾਕਿਸਤਾਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਪੀ.ਬੀ.ਸੀ.) ਦੀ ਲਾਈਵ ਸਟ੍ਰੀਮਿੰਗ 'ਤੇ ਰੋਕ ਲਗਾ ਦਿੱਤੀ ਹੈ। ਇਹ ਦਾਅਵਾ ਸੋਮਵਾਰ ਨੂੰ ਪੀਬੀਸੀ ਨੇ ਕੀਤਾ। ਉਸ ਨੇ ਕਿਹਾ ਕਿ ਇਸ ਦੇ ਚੱਲਦੇ ਰੇਡੀਓ ਪਾਕਿਸਤਾਨ ਦੇ ਬੁਲੇਟਿਨਾਂ 'ਤੇ ਵੀ ਅਸਰ ਪਿਆ ਹੈ।
 

ਫੇਸਬੁੱਕ ਨੇ ਸਿੱਧੇ ਪ੍ਰਸਾਰਣ 'ਤੇ ਰੋਕ ਲਾਉਣ ਦੀ ਵਜ੍ਹਾ ਦੱਸਦਿਆਂ ਕਿਹਾ, "ਪੀ.ਬੀ.ਸੀ. ਦੀ ਪੋਸਟ ਖਤਰਨਾਕ ਵਿਅਕਤੀਆਂ ਅਤੇ ਸੰਗਠਨਾਂ ਬਾਰੇ 'ਚ ਹੈ ਅਤੇ ਇਹ ਭਾਈਚਾਰਕ ਮਾਪਦੰਡਾਂ ਦੇ ਵਿਰੁੱਧ ਹੈ।" ਪੋਸਟ 'ਚ ਦਰਅਸਲ ਹਿਜ਼ਬੁਲ ਮੁਜ਼ਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਅਤੇ ਮੁਜ਼ਾਹਿਦੀਨ ਕਮਾਂਡਰ ਜਾਕਿਰ ਮੂਸਾ ਦੀ ਮੌਤ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਲਾਏ ਗਏ ਕਰਫਿਊ ਬਾਰੇ ਕੂੜ ਪ੍ਰਚਾਰ ਕੀਤਾ ਗਿਆ ਸੀ। ਹਾਲਾਂਕਿ ਫੇਸਬੁੱਕ 'ਤੇ ਰੋਕ ਤੋਂ ਬਾਅਦ ਨਿਊਜ਼ ਬੁਲੇਟਿਨ ਦਾ ਵੀਡੀਓ ਪਲੇਟਫਾਰਮ ਯੂ-ਟਿਊਬ 'ਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ।
 

ਉੱਧਰ ਰੇਡੀਓ ਪਾਕਿਸਤਾਨ ਨੇ ਕਿਹਾ ਕਿ ਫੇਸਬੁੱਕ ਨੇ ਕਸ਼ਮੀਰ 'ਚ ਫੌਜੀ ਤਸ਼ੱਦਦ, ਕਰਫਿਊ ਅਤੇ ਜੁਲਮ ਵਿਰੁੱਧ ਉੱਠ ਰਹੀਆਂ ਆਵਾਜ਼ਾਂ ਨਾਲ ਸਬੰਧਤ ਪੀਬੀਸੀ ਨਿਊਜ਼ ਬੁਲੇਟਿਨਾਂ ਦੀ ਲਾਈਵ ਸਟ੍ਰੀਮਿੰਗ 'ਤੇ ਰੋਕ ਲਗਾ ਦਿੱਤੀ ਹੈ। ਪਾਕਿਸਤਾਨ ਸਰਕਾਰ ਦੀ ਮੁੱਖ ਬੁਲਾਰਨ ਫਿਰਦੌਸ ਆਸ਼ਿਕ ਅਵਾਨ ਨੇ ਕਿਹਾ ਕਿ ਫੇਸਬੁੱਕ ਵੱਲੋਂ ਰੋਕ ਲਗਾਇਆ ਜਾਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਸਰਕਾਰ ਰੇਡੀਓ ਪਾਕਿਸਤਾਨ ਦੀਆਂ ਖਬਰਾਂ ਨੂੰ ਫੇਸਬੁੱਕ 'ਤੇ ਲਾਈਵ ਸਟ੍ਰੀਮਿੰਗ ਦੀ ਬਹਾਲੀ ਦੀ ਕੋਸ਼ਿਸ਼ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Facebook curbs streaming of PBC bulletins about Kashmir