ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਧਾਨ! ਫੇਸਬੁੱਕ ਤੁਹਾਡੇ ਆਡੀਓ ਸੰਦੇਸ਼ ਨੂੰ ਸੁਣ ਰਿਹੈ

 

ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਯੂਜ਼ਰਸ ਦੇ ਆਡੀਓ ਮੈਸੇਜ ਸੁਣਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਫੇਸਬੁੱਕ ਇਸ ਲਈ ਯੂਜ਼ਰਸ ਦੇ ਮੈਸੇਂਜਰ ਦੀ ਵਰਤੋਂ ਕਰ ਰਹੀ ਹੈ।

 

ਰਿਪੋਰਟ ਦੇ ਅਨੁਸਾਰ, ਸੋਸ਼ਲ ਮੀਡੀਆ ਦਿਗ਼ਜ਼ ਨੇ ਕੈਲੀਫੋਰਨੀਆ ਸਥਿਤ ਕੰਪਨੀ ਵਿੱਚ ਅਨਾਮ ਗੱਲਬਾਤ ਦੇ ਆਡੀਓ ਭੇਜੇ, ਜਿਥੋ ਦੇ ਕਰਮਚਾਰੀ ਇਸ ਨੂੰ ਸੁਣਨਗੇ ਅਤੇ ਫਿਰ ਇਸ ਨੂੰ ਲਿਖਣਗੇ। ਹਾਲਾਂਕਿ, ਫੇਸਬੁੱਕ ਨੇ ਕਿਹਾ ਹੈ ਕਿ ਉਸ ਨੇ ਆਡੀਓ ਰਿਕਾਰਡਿੰਗਾਂ ਨੂੰ ਟਰਾਂਸਲੇਟ ਕਰਨਾ ਬੰਦ ਕਰ ਦਿੱਤਾ ਹੈ।

 

ਕੰਪਨੀ ਨੇ ਕਿਹਾ ਕਿ ਗੂਗਲ ਅਤੇ ਐਪਲ ਦੀ ਤਰ੍ਹਾਂ, ਅਸੀਂ ਇੱਕ ਹਫ਼ਤੇ ਪਹਿਲਾਂ ਹੀ ਇਨਸਾਨਾਂ ਵੱਲੋਂ ਆਡੀਓ ਦੀ ਸਮੀਖਿਆ ਨੂੰ ਰੋਕ ਦਿੱਤੀ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫੇਸਬੁੱਕ ਨੇ ਸੈਂਕੜੇ ਠੇਕੇਦਾਰਾਂ (ਕਾਂਟ੍ਰੈਕਟਰਾਂ) ਨੂੰ ਯੂਜਰਜ਼ ਨੂੰ ਸੁਣਨ ਅਤੇ ਉਸ ਦੀ ਨਕਲ ਕਰ ਲਿਖਣ ਲਈ ਲਗਾਇਆ ਹੈ। ਠੇਕੇਦਾਰਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਕਿ ਆਡੀਓ ਕਿਵੇਂ ਰਿਕਾਰਡ ਅਤੇ ਪ੍ਰਾਪਤ ਕੀਤਾ ਗਿਆ।

 

ਇਸ਼ਤਿਹਾਰ ਲਈ ਕਵਾਇਦ

 

ਫੇਸਬੁੱਕ ਨੇ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਇਸ਼ਤਿਹਾਰ ਦੇ ਮੱਦੇਨਜ਼ਰ ਉਪਭੋਗਤਾਵਾਂ ਦੀਆਂ ਨਿੱਜੀ ਗੱਲਬਾਤ ਸੁਣ ਰਿਹਾ ਸੀ।

 

ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਪਿਛਲੇ ਸਾਲ ਅਮਰੀਕੀ ਸੰਸਦ ਕਾਂਗਰਸ ਸਾਹਮਣੇ ਇਸ ਨੂੰ ਸਾਜ਼ਸ਼ ਸਿਧਾਂਤ ਦੱਸਿਆ ਸੀ। ਉਸ ਨੇ ਕਿਹਾ ਕਿ ਤੁਸੀਂ ਸਾਜਿਸ਼ ਸਿਧਾਂਤ ਦੀ ਗੱਲ ਕਰ ਰਹੇ ਹੋ, ਜਿਸ ਵਿੱਚ ਅਸੀਂ ਕਹਿ ਰਹੇ ਹਾਂ ਕਿ ਅਸੀਂ ਸੁਣਦੇ ਹਾਂ ਕਿ ਤੁਹਾਡੇ ਮਾਈਕਰੋਫੋਨ ਉੱਤੇ ਕੀ ਚੱਲ ਰਿਹਾ ਹੈ ਅਤੇ ਇਸ ਨੂੰ ਇਸ਼ਤਿਹਾਰਾਂ ਲਈ ਵਰਤਦੇ ਹਾਂ। ਅਸੀਂ ਅਜਿਹਾ ਨਹੀਂ ਕਰਦੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:facebook employees are listening the audio messages of users