ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੇਸਬੁੱਕ ਨੇ ਅੱਤਵਾਦੀਆਂ ਨਾਲ ਸਬੰਧਤ 1.4 ਕਰੋੜ ਸਮੱਗਰੀ ਹਟਾਈ

ਫੇਸਬੁੱਕ ਨੇ ਅੱਤਵਾਦੀਆਂ ਨਾਲ ਸਬੰਧਤ 1.4 ਕਰੋੜ ਸਮੱਗਰੀ ਹਟਾਈ

ਫੇਸਬੁੱਕ ਨੇ ਇਸ ਸਾਲ ਸਤੰਬਰ ਤੱਕ ਆਪਣੇ ਮੰਚ ਤੋਂ 1.4 ਕਰੋੜ ਤੋਂ ਜਿ਼ਆਦਾ ਅੰਤਕੀ ਸਮੱਗਰੀ ਹਟਾ ਦਿੱਤੀ ਹੈ। ਇਹ ਸਮੱਗਰੀ ਇਸਲਾਮਿਕ ਸਟੇਟ (ਆਈਐਸ), ਅਲਕਾਇਦਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਸਬੰਧਤ ਸੀ। ਸਾਲ 2018 ਦੀ ਦੂਜੀ ਤਿਮਾਹੀ (ਅਪ੍ਰੈਲ-ਜੂਨ) `ਚ ਫੇਸਬੁੱਕ ਨੇ ਅੰਤਕੀ ਸਮੱਗਰੀ ਦੇ 94 ਲੱਖ ਹਿੱਸਿਆਂ `ਤੇ ਕਾਰਵਾਈ ਕੀਤੀ। ਇਨ੍ਹਾਂ `ਚੋਂ ਜਿ਼ਆਦਾਤਰ ਵਿਸ਼ੇਸ ਤਕਨੀਕ ਦੀ ਵਰਤੋਂ ਨਾਲ ਪੁਰਾਣੀ ਸਮੱਗਰੀ ਵਜੋਂ ਸਾਹਮਣੇ ਆਈ ਸੀ। ਉਥੇ ਤੀਜੀ ਤਿਮਾਹੀ (ਜੁਲਾਈ-ਸਤੰਬਰ) `ਚ ਅੰਤਕੀ ਸਮੱਗਰੀ ਦੀ ਗਿਣਤੀ ਘਟਕੇ 30 ਲੱਖ ਪਹੁੰਚ ਗਈ, ਇਸ `ਚੋਂ ਕੁਲ ਸਮੱਗਰੀ ਵਿਚੋਂ ਅੱਠ ਲੱਖ ਸਮੱਗਰੀ ਪੁਰਾਣੀ ਹੈ।


ਨੀਤੀ ਪ੍ਰਬੰਧਨ ਦੀ ਵਿਸ਼ਵ ਪ੍ਰਮੁੱਖ ਮੇਨਿਕਾ ਬਿਕੇਰਟ ਨੇ ਇਕ ਬਲਾਗ ਪੋਸਟ `ਚ ਕਿਹਾ ਕਿ ਦੂਜੀ ਅਤੇ ਤੀਜੀ ਤਿਮਾਹੀ ਦੋਵਾਂ `ਚ ਅਸੀਂ ਦੇਖਿਆ ਕਿ ਆਈਐਸ ਅਤੇ ਅਲਕਾਇਦਾ ਦੀ 99 ਫੀਸਦੀ ਸਮੱਗਰੀ ਨੂੰ ਅਸੀਂ ਪੂਰੀ ਤਰ੍ਹਾਂ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਕਿ ਸਾਨੂੰ ਇਸ ਸਬੰਧੀ ਕੋਈ ਹੋਰ ਸੂਚਿਤ ਕਰਦਾ। ਉਨ੍ਹਾਂ ਕਿਹਾ ਕਿਹਾ ਕਿ ਇਹ ਅੰਕੜੇ 2018 ਦੀ ਪਹਿਲੀ ਤਿਮਾਹੀ ਨਾਲੋਂ ਮਹੱਤਵਪੂਰਣ ਵਾਧਾ ਦਰਸਾਉਂਦੇ ਹਨ, ਜਦੋਂ ਅਸੀਂ 19 ਲੱਖ ਅਜਿਹੀ ਸਮੱਗਰੀ `ਤੇ ਕਾਰਵਾਈ ਕੀਤੀ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:facebook says removed 14 million terror related piece of content so far facebook