ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਾਚੀ: 'ਮੀਕਾ ਸਿੰਘ ਨਾਈਟ' 'ਚ ਮੌਜੂਦ ਸਨ ISI ਅਫ਼ਸਰ ਅਤੇ ਦਾਊਦ ਦਾ ਪਰਿਵਾਰ

ਅਪਣੇ ਸਿਧਾਂਤਾਂ ਨੂੰ ਤਾਕ ਵਿੱਚ ਰੱਖ ਬਾਲੀਵੁੱਡ ਸਟਾਰ ਗਾਇਕ 8 ਅਗਸਤ ਦੀ ਰਾਤ ਨੂੰ ਕਰਾਚੀ ਦੇ ਇੱਕ ਮਹਿਲਨੁਮਾ ਬੰਗਲੇ ਵਿੱਚ ਆਪਣੀ ਗਾਇਕੀ ਨਾਲ ਸਮਾਂ ਬੰਨ੍ਹ ਰਹੇ ਸਨ, ਜਦੋਂ ਕਿ ਉਨ੍ਹਾਂ ਦੇ ਗੀਤਾਂ ਦਾ ਅਨੰਦ ਲੈਣ ਵਾਲੇ ਕੁਝ ਮਹੱਤਵਪੂਰਨ ਮਹਿਮਾਨ ਉਥੇ ਮੌਜੂਦ ਸਨ, ਜਿਨ੍ਹਾਂ ਵਿੱਚ ਆਈਐਸਆਈ ਦੇ ਉੱਚ ਅਧਿਕਾਰੀ ਅਤੇ ਭਾਰਤ ਨੂੰ ਲੋੜੀਂਦੇ ਦਾਉਂਦ ਇਬਰਾਹਿਮ ਦੇ ਪਰਿਵਾਰਕ ਮੈਂਬਰ ਸ਼ਾਮਲ ਸਨ।

 

ਮੀਕਾ ਸਿੰਘ ਦੀ ਇਹ ਰਾਤ ਉਸ ਨੂੰ ਮੁਸ਼ਕਲ ਵਿੱਚ ਪਾ ਸਕਦੀ ਹੈ ਕਿਉਂਕਿ ਇਸ ਦਾ ਆਯੋਜਨ ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਦੇ ਨਜ਼ਦੀਕੀ ਮੰਨੇ ਜਾਂਦੇ ਅਦਨਾਨ ਅਸਦ ਨੇ ਕੀਤਾ ਸੀ। ਜਨਰਲ ਪਰਵੇਜ਼ ਮੁਸ਼ੱਰਫ ਦੇ ਰਿਸ਼ਤੇਦਾਰ ਅਸਦ ਨੇ ਆਪਣੀ ਬੇਟੀ ਸੇਲੀਨਾ ਦੀ ਮਹਿੰਦੀ ਸਮਾਰੋਹ ਵਿੱਚ 'ਮੀਕਾ ਸਿੰਘ ਨਾਈਟ' ਦਾ ਆਯੋਜਨ ਕੀਤਾ ਸੀ।

 

ਸਮਾਰੋਹ ਦਾ ਆਯੋਜਨ ਡਿਫੈਂਸ ਹਾਊਸ ਅਥਾਰਿਟੀ (ਡੀਐਚਏ), ਫੇਜ਼ 8 ਸਥਿਤ 23, ਬੀਚ ਐਨਵਿਊ ਵਿੱਚ ਕੀਤਾ ਗਿਆ ਸੀ ਜੋ ਕਿ ਡੀ ਕੰਪਨੀ ਦੇ ਮੈਂਬਰ ਅਨੀਸ ਇਬਰਾਹਿਮ ਅਤੇ ਛੋਟਾ ਸ਼ਕੀਲ ਦੇ ਕਰਾਚੀ ਸਥਿਤ ਰਿਹਾਇਸ਼ ਤੋਂ ਬਹੁਤ ਦੂਰ ਨਹੀਂ ਸੀ।

 

ਕਰਾਚੀ ਦੇ ਇਕ ਪ੍ਰਮੁੱਖ ਅਖ਼ਬਾਰ ਨਾਲ ਜੁੜੇ ਇਕ ਪੱਤਰਕਾਰ ਨੇ ਆਈਏਐਨਐਸ ਨੂੰ ਦੱਸਿਆ ਕਿ ਟਿਸ਼ੂ ਪੇਪਰ ਬਣਾਉਣ ਵਾਲਾ ਅਸਦ ਮੁਸ਼ੱਰਫ ਦੇ ਕਾਰਜਕਾਲ ਦੌਰਾਨ ਕਰਾਚੀ ਵਿੱਚ ਇਕ ਵੱਡਾ ਉਦਯੋਗਪਤੀ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਅਸਦ ਕ੍ਰਿਕਟਰ ਤੋਂ ਹੁਣ ਪ੍ਰਧਾਨ ਮੰਤਰੀ ਬਣੇ ਇਮਰਾਨ ਖ਼ਾਨ, ਜਾਵੇਦ ਮਿਆਂਦਾਦ ਅਤੇ ਜ਼ਹੀਰ ਅੱਬਾਸ ਸਮੇਤ ਕਈ ਉੱਚ ਸਾਬਕਾ ਕ੍ਰਿਕਟਰਾਂ ਦੇ ਕਰੀਬੀ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:family of underworld criminal dawood was spotted at mika singh night in karachi