ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸ਼ਹੂਰ ਫੁੱਟਬਾਲ ਖਿਡਾਰੀ ਰੋਨਾਲਡੋ ’ਤੇ ਬਲਾਤਕਾਰ ਦਾ ਮਾਮਲਾ ਦਰਜ

ਦੁਨੀਆ ਚ ਸਭ ਤੋਂ ਜਿ਼ਆਦਾ ਪਸੰਦ ਕੀਤੇ ਜਾਣ ਵਾਲੇ ਪੁਰਤਗਾਲ ਦੇ ਸਟਾਰ ਖਿਡਾਰੀ ਰਿਸਟੀਆਨੋ ਰੋਨਾਲਡੋ ਬਲਾਤਕਾਰ ਦੇ ਆਰੋਪ ਨੂੰ ਲੈ ਕੇ ਵੱਡੇ ਵਿਵਾਦ ਚ ਫੱਗ ਗਏ ਹਨ। ਇੱਕ ਅਮਰੀਕੀ ਔਰਤ ਨੇ ਸ਼ੁੱਕਰਵਾਰ ਨੂੰ ਜਨਤਕ ਪੱਧਰ ਤੇ ਰੋਨਾਲਡੋ ਤੇ ਉਨ੍ਹਾਂ ਨਾਲ ਬਲਾਤਕਾਰ ਕਰਨ ਦਾ ਆਰੋਪ ਲਗਾਇਆ। ਹਾਲਾਂਕਿ ਰੋਨਾਲਡੋ ਨੇ ਇਸ ਆਰੋਪ ਨੂੰ ਖਾਰਿਜ ਕਰਦਿਆਂ ਇਸ ਕਦਮ ਨੂੰ ਪ੍ਰਚਾਰ ਕਰਨ ਦਾ ਸਟੰਟ ਕਰਾਰ ਦਿੱਤਾ ਹੈ।

 

ਦੱਸਣਯੋਗ ਹੈ ਕਿ ਅਮਰੀਕਾ ਦੀ ਔਰਤ ਕੈਥਰੀਨ ਮੇਯੋਰਗ ਨੇ ਰੋਨਾਲਡੋ ਉਪਰ 2009 ਚ ਉਨ੍ਹਾਂ ਨਾਲ ਬਲਾਤਕਾਰ ਦਾ ਆਰੋਪ ਲਗਾਇਆ। ਉਨ੍ਹਾਂ ਨੇ ਲੰਘੇ ਸ਼ੁੱਕਰਵਾਰ ਨੂੰ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ।

 

ਜਿ਼ਕਰਯੋਗ ਹੈ ਕਿ ਜਰਮਨੀ ਦੀ ਮੈਗਜ਼ੀਨ ਡੋਰ ਸਪੀਗਲੋ ਨੇ ਸਭ ਤੋਂ ਪਹਿਲਾਂ 2017 ਚ ਇਹ ਮਾਮਲਾ ਚੁੱਕਿਆ ਸੀ। ਇਸ ਮੈਗਜ਼ੀਨ ਮੁਤਾਬਕ ਕੈਥਰੀਨ ਨੇ ਦਾਅਵਾ ਕੀਤਾ ਹੈ ਕਿ 33 ਸਾਲਾ ਖਿਡਾਰੀ ਰੋਨਾਲਡੋ ਨੇ ਲਾਸ ਵੇਗਾਸ ਦੇ ਇੱਕ ਹੋਟਲ ਦੇ ਕਮਰੇ ਚ ਉਨ੍ਹਾਂ ਨਾਲ ਬਲਾਤਕਾਰ ਕੀਤਾ ਸੀ। ਇਸ ਘਟਨਾ ਦੇ ਤੁਰੰਤ ਬਾਅਦ ਲਾਸ ਵੇਗਾਸ ਦੇ ਇੱਕ ਪੁਲਿਸ ਥਾਣੇ ਚ ਕੈਥਰੀਨ ਨੇ ਬਲਾਤਕਾਰ ਦੀ ਰਿਪੋਰਟ ਵੀ ਦਰਜ ਕਰਵਾਈ ਸੀ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:famous football player registered a case of rape on krisatiyano Ronaldo