ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨੁੱਖ ਲਈ ਘਾਤਕ ‘ਕੋਰੋਨਾ ਵਾਇਰਸ’ ਨੂੰ ਮਿਲਿਆ ਨਵਾਂ ਨਾਂਅ ‘NCP’

ਮਨੁੱਖ ਲਈ ਘਾਤਕ ‘ਕੋਰੋਨਾ ਵਾਇਰਸ’ ਨੂੰ ਮਿਲਿਆ ਨਵਾਂ ਨਾਂਅ ‘NCP’

ਚੀਨ ਦੇ ਸ਼ਹਿਰ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਦੀ ਦਹਿਸ਼ਤ ਹੁਣ ਸਮੁੱਚੇ ਵਿਸ਼ਵ ’ਚ ਫੈਲ ਚੁੱਕੀ ਹੈ। ਚੀਨ ਨੇ ਕੋਰੋਨਾ ਵਾਇਰਸ ਦੇ ਨਵੇਂ ਨਾਂਅ ਦਾ ਐਲਾਨ ਕੀਤਾ ਹੈ।

 

 

ਇਸ ਵਾਇਰਸ ਨੂੰ ਹਣ ਇਸ ਦੇ ਨਵੇਂ ਨਾਂਅ ‘ਨੋਵੇਲ ਕੋਰੋਨਾ–ਵਾਇਰਸ ਨਿਮੋਨੀਆ’ (NCP) ਨਾਲ ਜਾਣਿਆ ਜਾਇਆ ਕਰੇਗਾ। ਇਸ ਨਵੇਂ ਨਾਂਅ ਦਾ ਐਲਾਨ ਚੀਨ ਦੇ ਕੌਮੀ ਸਿਹਤ ਕਮਿਸ਼ਨ ਨੇ ਕੀਤਾ ਹੈ।

 

 

ਚੀਨ ਦੇ ਸਿਹਤ ਕਮਿਸ਼ਨ ਨੇ ਦੱਸਿਆ ਕਿ ਇਸ ਨਵੇਂ ਵਾਇਰਸ ਨੂੰ ਕੋਈ ਸਥਾਈ ਨਾਂਅ ਦਿੱਤੇ ਜਾਣ ਤੱਕ ਚੀਨ ਵਿੱਚ ਚੀਨੀ ਸਰਕਾਰ ਦੇ ਵਿਭਾਗਾਂ ਤੇ ਸੰਸਥਾਨਾਂ ਵੱਲੋਂ ਇਸੇ ਨਾਂਅ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

 

 

ਇੱਥੇ ਇਹ ਵਰਨਣਯੋਗ ਹੈ ਕਿ ਨਵੇਂ ਵਾਇਰਸ ਦਾ ਨਾਂਅ ‘ਇੰਟਰਨੈਸ਼ਨਲ ਕਮੇਟੀ ਆੱਫ਼ ਟੈਕਸੋਨਾੱਮੀ ਆੱਫ਼ ਵਾਇਰਸ’ ਵੱਲੋਂ ਰੱਖਿਆ ਜਾਂਦਾ ਹੈ। ਸਾਇੰਟੀਫ਼ਿਕ ਜਰਨਲ ਤੇ ਕਮੇਟੀ ਨੂੰ ਇੱਕ ਨਾਂਅ ਦਿੱਤਾ ਗਿਆ ਹੈ। ਕੁਝ ਦਿਨਾਂ ’ਚ ਇਸ ਦੇ ਨਵੇਂ ਨਾਂਅ ਦਾ ਐਲਾਨ ਕੀਤੇ ਜਾਣ ਦੀ ਆਸ ਹੈ।

 

 

ਦੁਨੀਆ ’ਚ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਇੱਕ ਬ੍ਰਿਟਿਸ਼ ਵਿਗਿਆਨੀ ਨੇ ਕੁਝ ਹੈਰਾਨ ਕਰ ਦੇਣ ਵਾਲਾ ਦਾਅਵਾ ਕੀਤਾ ਹੈ। ਬ੍ਰਿਟਿਸ਼ ਵਿਗਿਆਨੀ ਜੌਨ ਐਡਮੰਡਜ਼ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਦੁਨੀਆ ’ਚ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤਾਂ ਦੇ ਜਿਹੜੇ ਅੰਕੜੇ ਦੱਸੇ ਜਾ ਰਹੇ ਹਨ, ਉਹ ਕਾਫ਼ੀ ਘੱਟ ਹੈ। ਇਸ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 10 ਗੁਣਾ ਵੱਧ ਹੋ ਸਕਦੀ ਹੈ।

 

 

ਉਨ੍ਹਾਂ ਦੱਸਿਆ ਕਿ ਇਹ ਬੀਮਾਰੀ ਵੇਖਣ ਨੂੰ ਬਹੁਤ ਹਲਕੀ ਜਿਹੀ ਜਾਪਦੀ ਹੈ ਪਰ ਜੇ ਕੋਈ ਜਾਂਚ ਨਹੀਂ ਕਰਵਾਉ਼ਦਾ, ਤਾਂ ਇਸ ਦਾ ਪਤਾ ਨਹੀਂ ਚੱਲਦਾ। ਕੋਈ ਵੀ ਟੈਸਟ 100 ਫ਼ੀ ਸਦੀ ਸੈਂਸਿਟਿਵ ਨਹੀਂ ਹੁੰਦਾ। ਇਸ ਲਈ ਇਹ ਆਖਣਾ ਗ਼ਲਤ ਨਹੀਂ ਹੈ ਕਿ ਹਾਲੇ ਸਿਰਫ਼ 10 ਫ਼ੀ ਸਦੀ ਮਾਮਲਿਆਂ ਦਾ ਹੀ ਪਤਾ ਲੱਗਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fatal to Human beings Corona Virus gets New name NCP