ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

FATF ਨੇ ਪੁੱਛਿਆ - ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ ਮਦਰੱਸਿਆਂ ਵਿਰੁੱਧ ਕੀ ਕਾਰਵਾਈ ਹੋਈ?

ਟੈਰਰ ਫੰਡਿੰਗ 'ਤੇ ਨਜ਼ਰ ਰੱਖਣ ਵਾਲੀ ਕੌਮਾਂਤਰੀ ਸੰਸਥਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ.) ਨੇ ਪਾਕਿਸਤਾਨ ਤੋਂ ਉਨ੍ਹਾਂ ਮਦਰੱਸਿਆਂ ਵਿਰੁੱਧ ਕਾਰਵਾਈ ਦੀ ਰਿਪੋਰਟ ਮੰਗੀ ਹੈ, ਜਿਹੜੇ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਪੈਰਿਸ ਸਥਿਤ ਨਿਗਰਾਨੀ ਸੰਸਥਾ ਐਫਏਟੀਐਫ ਨੂੰ ਇੱਕ ਰਿਪੋਰਟ ਸੌਂਪ ਕੇ ਅੱਤਵਾਦ ਅਤੇ ਕਾਲੇ ਧੰਨ 'ਤੇ ਰੋਕ ਲਗਾਉਣ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਸੀ। 
 

ਐਫਏਟੀਐਫ ਨੇ ਪਾਕਿਸਤਾਨ ਨੂੰ ਫਰਵਰੀ 2020 ਤਕ ਗ੍ਰੇ ਸੂਚੀ 'ਚ ਰੱਖਿਆ ਹੈ। ਸੰਸਥਾ ਨੇ ਅਕਤੂਬਰ 'ਚ ਚਿਤਾਵਨੀ ਦਿੱਤੀ ਸੀ ਕਿ ਜੇ ਪਾਕਿਸਤਾਨ ਨੇ 27 ਸਵਾਲਾਂ 'ਚੋਂ 22 ਬਿੰਦੁਆਂ 'ਤੇ ਕੋਈ ਕਦਮ ਨਾ ਚੁੱਕਿਆ ਤਾਂ ਫਿਰ ਉਸ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ। ਪਾਕਿਸਤਾਨ ਵੱਲੋਂ 6 ਦਸੰਬਰ ਨੂੰ ਇੱਕ ਰਿਪੋਰਟ ਐਫਏਟੀਐਫ ਕੋਲ ਜਮਾਂ ਕੀਤੀ ਗਈ ਹੈ, ਜਿਸ 'ਚ 22 ਸਵਾਲਾਂ ਦੇ ਜਵਾਬ ਦਿੱਤੇ ਗਏ ਹਨ। 
 

ਇਕ ਰਿਪੋਰਟ ਦੀ ਪ੍ਰਤੀਕਿਰਿਆ ਤਹਿਤ ਐਫਏਟੀਐਫ ਦੇ ਜੁਆਇੰਟ ਗਰੁੱਪ ਨੇ ਪਾਕਿਸਤਾਨ ਨੂੰ 150 ਸਵਾਲਾਂ ਦੀ ਇੱਕ ਨਵੀਂ ਸੂਚੀ ਸੌਂਪੀ ਹੈ। ਇਸ ਸੂਚੀ 'ਚ ਪਾਕਿਸਤਾਨ ਤੋਂ ਕੁੱਝ ਜਵਾਬ ਮੰਗੇ ਗਏ ਹਨ। ਇਨ੍ਹਾਂ ਸਵਾਲਾਂ 'ਚ ਸੱਭ ਤੋਂ ਅਹਿਮ ਗੱਲ ਪਾਕਿਸਤਾਨ ਤੋਂ ਪੁੱਛੀ ਗਈ ਹੈ ਕਿ ਉਸ ਨੇ ਉਨ੍ਹਾਂ ਮਦਰੱਸਿਆਂ ਵਿਰੁੱਧ ਕੀ ਕਾਰਵਾਈ ਕੀਤੀ ਹੈ, ਜੋ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ ਹਨ?
 

ਪਾਕਿਸਤਾਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਸਾਡੀ ਰਿਪੋਰਟ ਤੋਂ ਬਾਅਦ ਸਾਨੂੰ ਐਫਏਟੀਐਫ ਵੱਲੋਂ ਇੱਕ ਨਵੀਂ ਈਮੇਲ ਮਿਲੀ ਹੈ। ਇਸ 'ਚ ਉਨ੍ਹਾਂ ਨੇ ਲਗਭਗ 150 ਸਵਾਲ ਪੁੱਛੇ ਹਨ। ਇਨ੍ਹਾਂ 'ਚੋਂ ਕੁੱਝ ਸਵਾਲਾਂ 'ਚ ਸਾਡੇ ਤੋਂ ਕੁੱਝ ਅੰਕੜੇ ਅਤੇ ਸਪਸ਼ਟੀਕਰਨ ਮੰਗਿਆ ਗਿਆ ਹੈ। ਸੱਭ ਤੋਂ ਮਹੱਤਵਪੂਰਨ ਹੈ ਕਿ ਸਾਨੂੰ ਉਨ੍ਹਾਂ ਮਦਰੱਸਿਆਂ ਬਾਰੇ ਅਤੇ ਉਨ੍ਹਾਂ ਵਿਰੁੱਧ ਚੁੱਕੇ ਗਏ ਕਦਮਾਂ ਬਾਰੇ ਪੁੱਛਿਆ ਗਿਆ ਹੈ, ਜੋ ਪਾਬੰਦੀਸ਼ੁਦਾ ਹਨ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FATF asks 150 questions to Pakistan seeks answers against madrassas linked to banned outfits