ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

FATF ਛੇਤੀ ਕਰ ਸਕਦਾ ਹੈ ਪਾਕਿਸਤਾਨ ਨੂੰ ਬਲੈਕ–ਲਿਸਟ

FATF ਛੇਤੀ ਕਰ ਸਕਦਾ ਹੈ ਪਾਕਿਸਤਾਨ ਨੂੰ ਬਲੈਕ–ਲਿਸਟ

ਵਿੱਤੀ ਕਾਰਵਾਈ ਕਾਰਜ–ਬਲ (FATF) ਦੀ ਇਕਾਈ ਏਸ਼ੀਆ ਪੈਸਿਫ਼ਿਕ ਗਰੁੱਪ (APG) ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਉਸ ਨੇ ਆਪਣੀ ਰਿਪੋਰਟ ਵਿੱਚ ਇਹ ਨਤੀਜਾ ਕੱਢਿਆ ਹੈ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਪਾਬੰਦੀ ਕਮੇਟੀ 1267 ਵੱਲੋਂ 26/11 ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਤੇ ਜਮਾਤ ਉਦ–ਦਾਵਾ ਨਾਲ ਸਬੰਧਤ ਹੋਰ ਅੱਤਵਾਦੀਆਂ ਉੱਤੇ ਲਾਈਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਹੈ।

 

 

ਏਪੀਜੀ ਦਾ ਕਹਿਣਾ ਹੈ ਕਿ ਇਹੋ ਰਵੱਈਆ ਲਸ਼ਕਰ–ਏ–ਤੋਇਬਾ ਦੇ ਅੱਤਵਾਦੀਆਂ ਨਾਲ ਵੀ ਹੈ। ਏਪੀਜੀ ਨੇ ‘ਮਿਊਚੁਅਲ ਇਵੈਲੁਏਸ਼ਨ ਰਿਪੋਰਟ ਆੱਫ਼ ਪਾਕਿਸਤਾਨ’ ਨਾਂਅ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਨੂੰ ਆਪਣੀ ਮਨੀ–ਲਾਂਡਰਿੰਗ ਜਾਂ ਅੱਤਵਾਦੀਆਂ ਨੂੰ ਮਿਲਣ ਵਾਲੀ ਮਾਲੀ ਇਮਦਾਦ ਦੇ ਜੋਖਮਾਂ ਦੀ ਸ਼ਨਾਖ਼ਤ, ਵਿਸ਼ਲੇਸ਼ਣ ਕਰਨ ਦੀ ਸਮਝ ਹੋਣੀ ਚਾਹੀਦੀ ਹੈ।

 

 

ਪਾਕਿਸਤਾਨ ਵਿੱਚ ਸਰਗਰਮ ਅੱਤਵਾਦੀ ਜੱਥਬੰਦੀਆਂ ਦਾਏਸ਼, ਅਲ–ਕਾਇਦਾ, ਜਮਾਤ–ਉਦ–ਦਾਅਵਾ ਤੇ ਜੈਸ਼–ਏ–ਮੁਹੰਮਦ ਸਮੇਤ ਹੋਰ ਅੱਤਵਾਦੀ ਸਮੂਹਾਂ ਨਾਲ ਜੁੜੇ ਜੋਖਮ ਸ਼ਾਮਲ ਹਨ।

 

 

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ UNSCR ਦੀ ਪਾਬੰਦੀ ਕਮੇਟੀ 1267 ਵੱਲੋਂ ਸੂਚੀਬੱਧ ਕੀਤੇ ਵਿਅਕਤੀਆਂ ਤੇ ਜੱਥੇਬੰਦੀਆਂ ਵਿਰੁੱਧ ਵਾਜਬ ਨਹੀਂ ਚੁੱਕੇ ਹਨ। ਖ਼ਾਸ ਤੌਰ ’ਤੇ ਲਸ਼ਕਰ–ਏ–ਤੋਇਬਾ, ਜਮਾਤ–ਉਦ–ਦਾਵਾ ਤੇ ਫ਼ਲਾਹ–ਏ–ਇਨਸਾਨੀਅਤ ਸਮੇਤ ਹੋਰ ਸੰਗਠਨ ਸ਼ਾਮਲ ਹਨ।

 

 

ਇਹ ਰਿਪੋਰਟ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਲਈ ਝਟਕਾ ਹੈ ਕਿਉਂਕਿ ਉਸ ਨੇ ਪਿੱਛੇ ਜਿਹੇ ਆਖਿਆ ਸੀ ਕਿ ਹੁਣ ਪਾਕਿਸਤਾਨ ਵਿੱਚ ਕੋਈ ਅੱਤਵਾਦੀ ਜੱਥੇਬੰਦੀ ਸਰਗਰਮ ਨਹੀਂ ਹੈ।

 

 

ਪਾਕਿਸਤਾਨ ਉੱਤੇ ਬਲੈਕ–ਲਿਸਟ ਹੋਣ ਦਾ ਖ਼ਤਰਾ ਵੀ ਹੈ। ਮਨੀ–ਲਾਂਡਰਿੰਗ (ਧਨ ਦਾ ਗ਼ੈਰ–ਕਾਨੂੰਨੀ ਲੈਣ–ਦੇਣ) ਉੱਤੇ ਨਜ਼ਰ ਰੱਖਣ ਵਾਲੀ ਕੌਮਾਂਤਰੀ ਏਜੰਸੀ FATF ਨੇ ਜੂਨ 2018 ’ਚ ਪਾਕਿਸਤਾਨ ਨੂੰ ਗ੍ਰੇਅ–ਲਿਸਟ ਵਿੱਚ ਪਾ ਦਿੱਤਾ ਸੀ ਤੇ ਉਸ ਨੂੰ 15 ਮਹੀਨਿਆਂ ਦਾ ਸਮਾਂ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FATF can blacklist soon to Pakistan