ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

FATF ਨੇ ਪਾਕਿ ਨੂੰ ਨਹੀਂ ਦਿੱਤੀ ਰਾਹਤ, ਫਰਵਰੀ 2020 ਤੱਕ ਗ੍ਰੇਅ ਸੂਚੀ ’ਚ ਸੁੱਟਿਆ

ਪਾਕਿਸਤਾਨ ਨੂੰ ਵਿੱਤੀ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਤੋਂ ਰਾਹਤ ਨਹੀਂ ਮਿਲ ਰਹੀ ਹੈ। ਐਫਏਟੀਐਫ ਨੇ ਇਸ ਨੂੰ ਫਰਵਰੀ 2020 ਤੱਕ ਗ੍ਰੇਅ ਸੂਚੀ ਚ ਰੱਖਣ ਦਾ ਫੈਸਲਾ ਕੀਤਾ ਹੈ। ਉਸ ਨੇ ਪਾਕਿਸਤਾਨ ਨੂੰ ਅੱਤਵਾਦੀ ਫੰਡਿੰਗ ਅਤੇ ਮਨੀ ਲਾਂਡਰਿੰਗ ਨੂੰ ਖਤਮ ਕਰਨ ਲਈ ਹੋਰ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ ਰਸਮੀ ਫੈਸਲਾ 18 ਅਕਤੂਬਰ ਨੂੰ ਆਵੇਗਾ।

 

ਐਫਏਟੀਐਫ ਇਕ ਅੰਤਰ-ਸਰਕਾਰੀ ਸੰਸਥਾ ਹੈ ਜੋ ਫ੍ਰੈਂਚ ਦੀ ਰਾਜਧਾਨੀ ਪੈਰਿਸ ਵਿਚ ਜੀ-7 ਦੇਸ਼ਾਂ ਦੁਆਰਾ 1989 ਵਿਚ ਸਥਾਪਿਤ ਕੀਤੀ ਗਈ ਸੀ। ਇਸਦਾ ਕਾਰਜ ਅੰਤਰਰਾਸ਼ਟਰੀ ਪੱਧਰ 'ਤੇ ਮਨੀ ਲਾਂਡਰਿੰਗ, ਵਿਸ਼ਾਲ ਤਬਾਹੀ ਦੇ ਹਥਿਆਰਾਂ ਦੇ ਫੈਲਣ ਅਤੇ ਅੱਤਵਾਦ ਨੂੰ ਵਿੱਤ ਮਦਦ ਦੇਣ ਵਰਗੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨਾ ਹੈ। ਇਸ ਤੋਂ ਇਲਾਵਾ, ਐਫਏਟੀਐਫ ਵਿੱਤ ਮਦਦ ਦੇ ਵਿਸ਼ੇ 'ਤੇ ਕਾਨੂੰਨੀ, ਨਿਯਮਤ ਅਤੇ ਕਾਰਜਸ਼ੀਲ ਹੱਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਵੀ ਉਤਸ਼ਾਹਤ ਕਰਦਾ ਹੈ।

 

ਪੈਰਿਸ ਵਿੱਚ ਮੰਗਲਵਾਰ ਨੂੰ ਹੋਈ ਇੱਕ ਮੀਟਿੰਗ ਚ ਐਫਏਟੀਐਫ ਨੇ ਪਾਕਿਸਤਾਨ ਦੁਆਰਾ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ। ਜਿਸ ਤੋਂ ਬਾਅਦ ਐਫਏਟੀਐਫ ਨੇ ਪਾਕਿਸਤਾਨ ਨੂੰ ਅੱਤਵਾਦੀ ਫੰਡਿੰਗ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਹੋਰ ਸਖਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਹੁਣ ਐਫਏਟੀਐਫ ਫਰਵਰੀ 2020 ਵਿਚ ਪਾਕਿਸਤਾਨ ਬਾਰੇ ਅੰਤਮ ਫੈਸਲਾ ਲਵੇਗੇ।

 

ਅੰਤਰਿਮ ਪ੍ਰੋਗਰਾਮ ਸਬੰਧੀ ਰਸਮੀ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ। ਇਹ ਦਿਨ ਐਫਏਟੀਐਫ ਦੇ ਮੌਜੂਦਾ ਸੈਸ਼ਨ ਦਾ ਆਖਰੀ ਦਿਨ ਹੈ। ਹਾਲਾਂਕਿ ਪਾਕਿਸਤਾਨ ਦੇ ਵਿੱਤ ਮੰਤਰਾਲੇ ਦੇ ਬੁਲਾਰੇ ਉਮਰ ਹਮੀਦ ਖਾਨ ਨੇ ਉਨ੍ਹਾਂ ਖ਼ਬਰਾਂ ਨੂੰ ਖਾਰਿਜ ਕਰ ਦਿੱਤਾ ਹੈ ਜਿਸ ਚ ਕਿਹਾ ਗਿਆ ਹੈ ਕਿ ਪਾਕਿਸਤਾਨ ਗ੍ਰੇਅ ਸੂਚੀ ਚ ਹੈ। ਉਨ੍ਹਾਂ ਕਿਹਾ, ਇਹ ਸੱਚ ਨਹੀਂ ਹੈ ਤੇ 18 ਅਕਤੂਬਰ ਤੋਂ ਪਹਿਲਾਂ ਕੁਝ ਨਹੀਂ ਹੋਵੇਗਾ।

 

ਹੁਣ ਐਫਏਟੀਐਫ ਨੇ ਬਾਕੀ ਸਿਫਾਰਸ਼ਾਂ ਲਾਗੂ ਕਰਨ ਲਈ ਪਾਕਿਸਤਾਨ ਨੂੰ ਚਾਰ ਮਹੀਨਿਆਂ ਦੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FATF did not give relief to Pakistan and put on gray list till February 2020