ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

FBI ਨੇ ਪਾਕਿ–ਅਮਰੀਕੀ ਵਿਅਕਤੀ ਨੂੰ ਹਵਾਈ ਅੱਡੇ ’ਤੇ ਕੀਤਾ ਗ੍ਰਿਫਤਾਰ

FBI ਨੇ ਪਾਕਿ–ਅਮਰੀਕੀ ਵਿਅਕਤੀ ਨੂੰ ਹਵਾਈ ਅੱਡੇ ’ਤੇ ਕੀਤਾ ਗ੍ਰਿਫਤਾਰ

ਐਫਬੀਆਈ ਨੇ ਇਕ ਪਾਕਿਸਤਾਨੀ–ਅਮਰੀਕੀ ਨਾਗਰਿਕ ਨੂੰ ਦੋ ਅੱਤਵਾਦੀ ਸੰਗਠਨਾਂ ਇਸਲਾਮਿਕ ਸਟੇਟ ਅਤੇ ਜੈਸ਼ ਏ ਮੁਹੰਮਦ ਨਾਲ ਸੰਪਰਕ ਰੱਖਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਵਕਾਰ ਅਲ ਹਸਨ (35) ਨਾਮ ਦੇ ਵਿਅਕਤੀ ਨੂੰ ਮੰਗਲਵਾਰ ਨੂੰ ਉਤਰੀ ਕੈਰੋਲੀਨਾ ਦੇ ਸ਼ਾਰਲਟ ਡਗਲਸ ਇੰਟਰਨੈਸ਼ਨਲ ਹਵਾਈ ਅੱਡੇ ਉਤੇ ਗ੍ਰਿਫਤਾਰ ਕੀਤਾ ਗਿਆ।

 

ਹਸਨ 15 ਸਾਲ ਦੀ ਉਮਰ ਵਿਚ 1999 ਵਿਚ ਆਪਣੇ ਪਰਿਵਾਰ ਨਾਲ ਅਮਰੀਕਾ ਆ ਗਿਆ ਸੀ, ਜਿਸ ਨਾਲ ਸੰਭਾਵਿਕ ਤੌਰ ਉਤੇ ਉਹ ਅਮਰੀਕੀ ਨਾਗਰਿਕ ਹੋ ਗਿਆ, ਪ੍ਰੰਤੂ ਉਸਨੇ ਆਪਣੀ ਪਾਕਿਸਤਾਨ ਦੀ ਨਾਗਰਿਕਤਾ ਹੀ ਬਰਕਰਾਰ ਰੱਖੀ।

ਫਲੋਰੀਡਾ ’ਚ ਬੋਇੰਗ 737 ਜਹਾਜ਼ ਨਦੀ ’ਚ ਡਿੱਗਿਆ, ਸਾਰੇ ਯਾਤਰੀ ਸੁਰੱਖਿਅਤ

ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਪ੍ਰਮੁੱਖ ਮਸੂਦ ਅਜਹਰ ਨੂੰ ਸੰਯੁਕਤ ਰਾਸ਼ਟਰ ਨੇ ਇਕ ਮਈ ਨੂੰ ਵਿਸ਼ਵ ਅੱਤਵਾਦੀ ਐਲਾਨ ਦਿੱਤਾ ਹੈ। ਜੇਕਰ ਹਸਨ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਅੱਠ ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

 

ਅਦਾਲਤ ਦੇ ਦਸਤਵੇਜਾਂ ਅਨੁਸਾਰ ਐਫਬੀਆਈ ਨੂੰ 2014 ਵਿਚ ਸੂਚਨਾ ਮਿਲੀ ਸੀ ਕਿ ਉਹ ਅੱਤਵਾਦੀ ਸੰਗਠਨਾਂ ਨਾਲ ਸੰਪਰਕ ਵਿਚ ਹੈ। ਇਸ ਦੇ ਬਾਅਦ ਐਫਬੀਆਈ ਨਾਲ ਪੁੱਛਗਿੱਛ ਦੌਰਾਨ ਹਸਨ ਨੇ ਕਿਸੇ ਵੀ ਅੱਤਵਾਦੀ ਸੰਗਠਨ ਨਾਲ ਸੰਪਰਕ ਹੋਣ ਜਾਂ ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰ ਕੀਤਾ।

 

ਉਥੇ ਨਵੰਬਰ 2015 ਵਿਚ ਹਸਨ ਨੇ ਐਫਬੀਆਈ ਨਾਲ ਪੁੱਛਗਿੱਛ ਦੌਰਾਨ ਇਹ ਸਵੀਕਾਰ ਕੀਤਾ ਕਿ ਉਸਨੇ ਪਹਿਲਾਂ ਝੂਠ ਬੋਲਿਆ ਸੀ ਅਤੇ ਉਹ ਇਸਲਾਮਿਕ ਸਟੇਟ ਅਤੇ ਜੈਸ਼ ਏ ਮੁਹੰਮਦ ਨਾਲ ਸੰਪਰਕ ਵਿਚ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FBI arrests Pakistani-American at airport for links to JeM ISIS