ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਲਗਾਰੀਆ 'ਚ ਔਰਤ ਪੱਤਰਕਾਰ ਬਲਾਤਕਾਰ ਮਗਰੋਂ ਕਤਲ

1 / 2ਬੁਲਗਾਰੀਆ 'ਚ ਔਰਤ ਪੱਤਰਕਾਰ ਬਲਾਤਕਾਰ ਮਗਰੋਂ ਕਤਲ

2 / 2ਬੁਲਗਾਰੀਆ 'ਚ ਔਰਤ ਪੱਤਰਕਾਰ ਬਲਾਤਕਾਰ ਮਗਰੋਂ ਕਤਲ

PreviousNext

ਯੂਰਪੀਅਨ ਦੇਸ਼ ਬੁਲਗਾਰੀਆ ਵਿਖੇ ਇੱਕ 30 ਸਾਲਾ ਔਰਤ ਟੀ.ਵੀ. ਪੱਤਰਕਾਰ ਵਿਕਟੋਰੀਆ ਮਰੀਨੋਵਾ ਨੂੰ ਅਪਰਾਧੀਆਂ ਨੇ ਬਲਾਤਕਾਰ ਕਰਨ ਮਗਰੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ।

 

ਜਾਣਕਾਰੀ ਮੁਤਾਬਕ ਉੱਤਰੀ ਬੁਲਗਾਰੀਆ ਦੇ ਸ਼ਹਿਰ ਰੂਸ ਦੇ ਸਥਾਨਕ ਟੀ.ਵੀ. ਚੈੱਨਲ ਚ ਇੱਕ ਪੱਤਰਕਾਰ ਵਜੋਂ ਕੰਮ ਕਰਨ ਵਾਲੀ ਵਿਕਟੋਰੀਆ ਮਰੀਨੋਵਾ ਦੀ ਲਾਸ਼ ਪੁਲਿਸ ਨੂੰ ਪਾਰਕ ਵਿੱਚੋਂ ਮਿਲੀ ਜਿਥੇ ਮ੍ਰਿਤਕਾ ਦਾ ਮੋਬਾਈਲ ਫੋਨ, ਕਾਰ ਦੀਆਂ ਚਾਬੀਆਂ, ਐਨਕਾਂ ਅਤੇ ਉਸ ਦੇ ਕੁਝ ਕੱਪੜੇ ਗਾਇਬ ਸਨ। ਪੋਸਟਮਾਰਟਮ ਰਿਪੋਰਟ ਮੁਤਾਬਕ ਮੌਤ ਦਾ ਕਾਰਨ ਸਿਰ ਦੀ ਸੱਟ ਅਤੇ ਸਾਹ ਦਾ ਰੁੱਕਣਾ ਸੀ। ਰਿਪੋਰਟ ਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ।

 

ਮੀਡੀਆ ਦੇ ਮੁਤਾਬਕ ਪੱਤਰਕਾਰ ਵਿਕਟੋਰੀਆ ਮਰੀਨੋਵਾ ਯੂਰਪੀਅਨ ਫੰਡਾਂ ਦੀ ਦੁਰਵਰਤੋਂ ਉੱਤੇ ਕੰਮ ਕਰ ਰਹੀ ਸੀ ਪਰ ਜਾਂਚ ਕਰਤਾ ਮੁਤਾਬਕ ਅਪਰਾਧ ਉਸ ਦੇ ਪੇਸ਼ੇ ਨਾਲ ਜੁੜਿਆ ਨਹੀਂ ਲੱਗਦਾ।

 

ਰਿਪੋਟਰਜ਼ ਆਫ਼ ਬਾਡਰਜ਼ ਦੁਆਰਾ ਕੀਤੇ ਪ੍ਰੈੱਸ ਦੀ ਆਜ਼ਾਦੀ 'ਤੇ ਨਵੇਂ ਵਿਸ਼ਵ ਸਰਵੇਖਣ ਮੁਤਾਬਕ ਬੁਲਗਾਰੀਆ ਯੂਰਪ ਦੇ ਸਭ ਤੋਂ ਖਰਾਬ 180 ਸੂਬਿਆਂ 'ਚੋਂ 111ਵੇਂ ਨੰਬਰ ਉੱਤੇ ਹੈ। ਬੁਲਗਾਰੀਅਨ ਅਪਰਾਧੀ ਉਨ੍ਹਾਂ ਪੱਤਰਕਾਰਾਂ ਨੂੰ ਡਰਾਉਂਦੇ ਅਤੇ ਧਮਕਾਉਂਦੇ ਹਨ ਜਿਹੜੇ ਕਿ ਸੱਚ ਦੀ ਆਵਾਜ਼ ਬੁਲੰਦ ਕਰਕੇ ਉਨ੍ਹਾਂ ਨੂੰ ਲੋੱਕਾਂ ਸਾਹਮਣੇ ਨੰਗਾ ਕਰਦੇ ਹਨ । ਇਹ ਅਪਰਾਧੀ ਆਪਣੇ ਕੰਮਾਂ ਲਈ ਭ੍ਰਿਸ਼ਟ ਮੀਡੀਆ ਕਰਮਚਾਰੀਆਂ ਅਤੇ ਪ੍ਰਸ਼ਾਸ਼ਨ ਦੀ ਵਰਤੋਂ ਕਰਦੇ ਹਨ।

 

ਬੁਲਗਾਰੀਆ 'ਚ ਸਥਿਤ ਯੂਰਪੀਅਨ ਪੱਤਰਕਾਰ ਯੂਨੀਅਨ ਮੁਤਾਬਕ ਖੇਤਰੀ ਅਤੇ ਸਥਾਨਕ ਮੀਡੀਆ ਦੇ ਪੱਤਰਕਾਰਾਂ ਦਾ ਅਜਿਹੀਆਂ ਘਟਨਾਵਾਂ ਵਿਚ ਖਾਸ ਤੌਰ ਤੇ ਖੁਲਾਸਾ ਹੁੰਦਾ ਹੈ।

 

ਬੁਲਗਾਰੀਆ ਚ ਔਰਤਾਂ ਵਿਰੁੱਧ ਵੱਧ ਰਹੀਆਂ ਹਿੰਸਕ ਘਟਨਾਵਾਂ ਚਿੰਤਾ ਦਾ ਵਿਸ਼ਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Female journalist in Bulgaria murder after rape