ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੈਨੇਡਾ ਚੋਣਾਂ ’ਚ 18 ਪੰਜਾਬੀਆਂ ਸਣੇ 23 ਭਾਰਤੀਆਂ ਦੀ ਜਿੱਤ ਕਾਰਨ ਪੰਜਾਬ ਡਾਢਾ ਖ਼ੁਸ਼

​​​​​​​ਕੈਨੇਡਾ ਚੋਣਾਂ ’ਚ 18 ਪੰਜਾਬੀਆਂ ਸਣੇ 23 ਭਾਰਤੀਆਂ ਦੀ ਜਿੱਤ ਕਾਰਨ ਪੰਜਾਬ ਡਾਢਾ ਖ਼ੁਸ਼

ਕੈਨੇਡਾ ਦੀਆਂ ਸੰਸਦੀ ਚੋਣਾਂ ਵਿੱਚ ਐਤਕੀਂ 18 ਪੰਜਾਬੀ ਚੁਣੇ ਗਏ ਹਨ; ਜੋ ਕਿ ਆਪਣੇ ਆਪ ’ਚ ਰਿਕਾਰਡ ਹੈ। ਇਸ ਕਾਰਨ ਇੱਧਰ ਭਾਰਤੀ ਪੰਜਾਬ ’ਚ ਵੀ ਡਾਢਾ ਖ਼ੁਸ਼ੀ ਦਾ ਮਾਹੌਲ ਹੈ। ਕੈਨੇਡਾ ’ਚ ਜਿੱਤੇ ਉਮੀਦਵਾਰਾਂ ਦੇ ਪੰਜਾਬ ਸਥਿਤ ਉਨ੍ਹਾਂ ਦੇ ਜੱਦੀ ਪਿੰਡਾਂ ਵਿੱਚ ਜਸ਼ਨਾਂ ਵਾਲਾ ਮਾਹੌਲ ਬਣਿਆ ਹੋਇਆ ਹੈ। ਉਂਝ ਕੈਨੇਡਾ ’ਚ ਭਾਰਤੀ ਮੂਲ ਦੇ ਕੁੱਲ 23 ਸੰਸਦ ਮੈਂਬਰ ਚੁਣੇ ਗਏ ਹਨ। ਜੇ ਇਹ ਆਖ ਲਿਆ ਜਾਵੇ ਕਿ ਇਸ ਵਾਰ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਦੀ ਪਾਰਟੀ ਪੰਜਾਬੀਆਂ ਕਾਰਨ ਸਰਕਾਰ ਬਣਾਉਣ ਦੇ ਯੋਗ ਹੋ ਸਕੀ ਹੈ; ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਟਰੂਡੋ ਭਾਵੇਂ ਇਸ ਵਾਰ ਸਰਕਾਰ ਤਾਂ ਬਣਾ ਲੈਣਗੇ ਪਰ ਉਨ੍ਹਾਂ ਨੂੰ ਬਹੁਮੱਤ ਨਹੀਂ ਮਿਲ ਸਕਿਆ। ਉਨ੍ਹਾਂ ਨੂੰ ਸੰਸਦ ਵਿੱਚ ਬਿਲ ਪਾਸ ਕਰਵਾਉਣ ਲਈ ਹੋਰਨਾਂ ਛੋਟੀਆਂ ਪਾਰਟੀਆਂ ਉੱਤੇ ਨਿਰਭਰ ਰਹਿਣਾ ਹੋਵੇਗਾ। ਕੈਨੇਡਾ ’ਚ ਪਿਛਲੇ 15 ਸਾਲਾਂ ਦੌਰਾਨ ਤੀਜੀ ਵਾਰ ਘੱਟ–ਗਿਣਤੀ ਸਰਕਾਰ ਬਣਨ ਜਾ ਰਹੀ ਹੈ।

 

 

ਇਸ ਵਾਰ ਜਿੱਤਣ ਵਾਲਿਆਂ ਵਿੱਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਸ਼ਾਮਲ ਹਨ; ਜੋ ਵੈਨਕੂਵਰ–ਦੱਖਣੀ ਹਲਕੇ ਤੋਂ ਬਹੁਤ ਘੱਟ ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ। ਉਨ੍ਹਾਂ ਨਾਲ ਲਿਬਰਲ ਪਾਰਟੀ ਦੇ ਹੀ ਕੈਬਿਨੇਟ ਮੰਤਰੀ ਨਵਦੀਪ ਬੈਂਸ ਤੇ ਬਰਦੀਸ਼ ਚੱਗੜ ਵੀ ਚੋਣ ਜਿੱਤ ਗਏ ਹਨ; ਜਿਨ੍ਹਾਂ ਨੇ ਕ੍ਰਮਵਾਰ ਮਿਸੀਸਾਗਾ–ਮਾਲਟਨ ਅਤੇ ਵਾਟਰਲੂ ਹਲਕਿਆਂ ਤੋਂ ਚੋਣ ਜਿੱਤੀ ਹੈ। ਸ੍ਰੀ ਬੈਂਸ ਤੇ ਸ੍ਰੀ ਚੱਗੜ ਦੋਵਾਂ ਦੇ ਹਲਕੇ ਉਨਟਾਰੀਓ ਸੂਬੇ ’ਚ ਪੈਂਦੇ ਹਨ।

 

 

ਨਿਊ ਡੈਮੋਕ੍ਰੈਟਿਕ ਪਾਰਟੀ (NDP) ਦੇ ਆਗੂ ਜਗਮੀਤ ਸਿੰਘ ਨੇ ਬਰਨਾਬੀ–ਦੱਖਣੀ ਹਲਕੇ ਤੋਂ ਚੋਣ ਜਿੱਤੀ ਹੈ। ਇਸ ਵਾਰ ਸ੍ਰੀ ਜਗਮੀਤ ਸਿੰਘ ਦੀ ਜਿੱਤ ਦੀਆਂ ਖ਼ੁਸ਼ੀਆਂ ਭਾਵੇਂ ਪੰਜਾਬ ’ਚ ਵੀ ਮਨਾਈਆਂ ਜਾ ਰਹੀਆਂ ਹਨ ਪਰ ਉਨ੍ਹਾਂ ਦੀ NDP ਇਸ ਵਾਰ ਸਿਰਫ਼ 24 ਸੀਟਾਂ ਜਿੱਤ ਕੇ ਦੇਸ਼ ਵਿੱਚ ਚੌਥੇ ਨੰਬਰ ’ਤੇ ਆ ਗਈ ਹੈ। ਪਿਛਲੀ ਵਾਰ ਇਸ ਪਾਰਟੀ ਦੀਆਂ 44 ਸੀਟਾਂ ਸਨ।

 

 

ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਦੀ ਕੈਬਿਨੇਟ ’ਚ ਸ਼ਾਮਲ ਅਮਰਜੀਤ ਸੋਹੀ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਅਲਬਰਟਾ ਦੇ ਐਡਮੌਂਟਨ–ਮਿਲ ਵੁੱਡਜ਼ ਹਲਕੇ ਤੋਂ ਕਨਜ਼ਰਵੇਟਿਵ ਪਾਰਟੀ ਦੇ ਸ੍ਰੀ ਟਿਮ ਉੱਪਲ ਨੇ ਹਰਾਇਆ ਹੈ। ਸ੍ਰੀ ਉੱਪਲ ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਦੀ ਸਰਕਾਰ ਵੇਲੇ ਰਾਜ ਮੰਤਰੀ ਰਹਿ ਚੁੱਕੇ ਹਨ। ਸ੍ਰੀ ਉੱਪਲ ਸਾਲ 2015 ਦੌਰਾਨ ਸ੍ਰੀ ਅਮਰਜੀਤ ਸੋਹੀ ਤੋਂ ਹਾਰ ਗਏ ਸਨ ਪਰ ਚਾਰ ਸਾਲਾਂ ਬਾਅਦ ਪਾਸਾ ਬਦਲ ਗਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fervour in Punjab due to victories of 23 Indians including 18 Punjabis in Canada Polls