ਸ੍ਰੀ ਲੰਕਾ ਦੇ ਸੁਰੱਖਿਆ ਬਲਾਂ ਨੇ ਦੇਸ਼ ਦੇ ਪੱਛਮੀ ਹਿੱਸਿਆ ਚ ਵਿਸ਼ਵ ਪੱਧਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੇ ਘਰਾਂ ਚ ਛਾਪੇਮਾਰੀ ਕਰਦਿਆਂ ਦੋ ਸ਼ੱਕੀ ਸਮੇਤ ਹੁਣ ਤਕ ਕੁੱਲ 15 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਦੀ ਜਾਣਕਾਰੀ ਸ਼ਨਿੱਚਰਵਾਰ ਨੂੰ ਸ੍ਰੀ ਲੰਕਾਈ ਫ਼ੌਜ ਅਤੇ ਪੁਲਿਸ ਨੇ ਦਿੱਤੀ ਹੈ।
ਬੁਲਾਰੇ ਮੁਤਾਬਕ ਜਦੋਂ ਫ਼ੌਜੀਆਂ ਨੇ ਕਲਮੁਨਈ ਸ਼ਹਿਰ ਚ ਸਥਿਤ ਇਕ ਘਰ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ 2 ਬੰਦੂਕਧਾਰੀਆਂ ਨੇ ਫ਼ੌਜੀਆਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਰਵਾਈ ਚ ਦੋਵੇਂ ਬੰਦੂਕਧਾਰੀ ਮਾਰੇ ਗਏ। ਬੁਲਾਰੇ ਨੈ ਕਿਹਾ ਕਿ ਗੋਲਾਬਾਰੀ ਦੌਰਾਨ ਇਕ ਨਾਗਰਿਕ ਦੀ ਵੀ ਮੌਤ ਹੋ ਗਈ ਹੈ।
ਸ੍ਰੀ ਲੰਕਾ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨਾਲ ਜੁੜੇ 130 ਤੋਂ ਵੱਧ ਸ਼ੱਕੀ ਸ੍ਰੀ ਲੰਕਾ ਚ ਸਰਗਰਮ ਹਨ। ਇਸਟਰ ਐਤਵਾਰ ਦੇ ਦਿਨ ਸ੍ਰੀ ਲੰਕਾ ਚ ਹੋੲੋ ਧਮਾਕਿਆਂ ਦੀ ਜ਼ਿੰਮੇਵਾਰੀ ਆਈਐਸ ਨੇ ਹੀ ਲਈ ਹੈ। ਇਨ੍ਹਾਂ ਬੰਬ ਧਮਾਕਿਆਂ ਚ 253 ਲੋਕਾਂ ਦੀ ਮੌਤ ਹੋ ਗਈ ਸੀ। ਸੂਚਨਾ ਇਹ ਵੀ ਹੈ ਕਿ ਅੱਤਵਾਦੀ ਸੰਗਠਨ ਨਾਲ ਜੁੜੇ 130 ਤੋਂ 140 ਆਈਐਸਆਈਐਸ ਸ਼ੱਕੀ ਸ੍ਰੀ ਲੰਕਾ ਚ ਹਨ। ਇਨ੍ਹਾਂ ਚੋਂ ਲਗਭਗ 70 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਸੀਂ ਛੇਤੀ ਹੀ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਵਾਂਗੇ।
ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਦੇਸ਼ ਚ ਅੱਤਵਾਦੀ ਹਮਲੇ ਹੋਣ ਦੀ ਜਾਣਕਾਰੀ ਪਹਿਲਾਂ ਮਿਲਣ ਬਾਵਜੂਦ ਅਸੀਂ ਇਸ ਨੂੰ ਸਾਂਝਾ ਕਰਨ ਚ ਅਸਫਲ ਰਹੇ।
AFP quoting Sri Lanka Police: 15 killed in raid on Islamist hideout
— ANI (@ANI) April 27, 2019
AFP: Sri Lanka troops kill two suspected IS gunmen, says official
— ANI (@ANI) April 27, 2019
.