ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦਾ ਫੌਜੀ ਜਹਾਜ਼ ਡਿੱਗਿਆ, 17 ਦੀ ਮੌਤ

ਪਾਕਿ ਦਾ ਫੌਜੀ ਜਹਾਜ਼ ਡਿੱਗਿਆ, 15 ਦੀ ਮੌਤ

ਪਾਕਿਸਤਾਨ ਵਿਚ ਫੌਜੀ ਹਵਾਈ ਜਹਾਜ਼ ਡਿੱਗਣ ਕਾਰਨ ਇਕ ਦਰਜਨ ਤੋਂ ਉਪਰ ਲੋਕਾਂ ਦੀ ਮੌਤ ਹੋ ਗਈ।  ਨਿਊਜ਼ ਏਜੰਸੀ ਮੁਤਾਬਕ ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਦੇ ਖੇਤਰ ਵਿਚ ਮੋਰਾ ਕਾਲੂ ਪਿੰਡ ਵਿਚ ਮੰਗਲਵਾਰ ਨੂੰ ਸਵੇਰੇ ਪਾਕਿਸਤਾਨ ਫੌਜ ਦਾ ਇਕ ਜਹਾਜ਼ ਕਰੈਸ਼ ਹੋ ਗਿਆ।ਫੌਜੀ ਜਹਾਜ਼ ਰਿਹਾਇਸ਼ੀ ਖੇਤਰ ਵਿਚ ਡਿੱਗ ਗਿਆ, ਜਿਸ ਕਾਰਨ 17 ਲੋਕਾਂ ਦੀ ਮੌਤ ਹੋ ਗਈ, ਜਦੋਂਕਿ  12 ਹੋਰ ਜ਼ਖਮੀ ਹੋ ਗਏ। 

 

ਜਹਾਜ਼ ਡਿੱਗਣ ਨਾਲ ਹੋਈਆਂ ਮੌਤਾਂ ਵਿਚ 5 ਵਿਅਕਤੀ ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਹਨ।  ਇਸ ਹਾਦਸੇ ਵਿਚ ਜ਼ਖਮੀ ਹੋਇਆਂ ਵਿਚ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰਾਹਤ ਅਤੇ ਬਚਾਅ ਦਲ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ।

 

ਹਾਦਸਾ ਵਾਪਰਨ ਤੋਂ ਬਾਅਦ ਰਾਵਲਪਿੰਡੀ ਦੇ ਹਸਪਤਾਲ ਵਿਚ ਐਂਮਰਜੈਂਸੀ ਐਲਾਨ ਦਿੱਤੀ ਹੈ। ਹਾਦਸੇ ਦੇ ਚਲਦਿਆਂ ਘਟਨਾ ਸਥਾਨ ਉਤੇ ਅੱਗ ਵੀ ਲੱਗ ਗਈ। ਅੱਗ ਕਾਰਨ ਕਈ ਘਰ ਸੜਕੇ ਤਬਾਹ ਹੋ ਗਏ। 

ਹਾਦਸੇ ਸਬੰਧੀ ਪਾਕਿ ਫੌਜ ਨੇ ਕਿਹਾ ਕਿ ਜਹਾਜ਼ ਨੇ ਅਚਾਨਕ ਕੰਟਰੋਲ ਗੁਆ ਦਿੱਤਾ ਜਿਸ ਕਾਰਨ ਇਹ ਹਾਦਸਾਗ੍ਰਸਤ ਹੋ ਗਿਆ। ਫੌਜ ਨੇ ਦੱਸਿਆ ਕਿ ਇਹ ਜਹਾਜ਼ ਦੀ ਟ੍ਰੇਨਿੰਗ ਉਡਾਨ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fifteen people are killed when a small army plane crashes into a residential area in the pakistan