ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2017 `ਚ 50,000 ਭਾਰਤੀਆਂ ਨੇ ਲਈ ਅਮਰੀਕਾ ਦੀ ਨਾਗਰਿਕਤਾ

2017 `ਚ 50,000 ਭਾਰਤੀਆਂ ਨੇ ਲਈ ਅਮਰੀਕਾ ਦੀ ਨਾਗਰਿਕਤਾ

ਅਮਰੀਕਾ ਨੇ 50,000 ਤੋਂ ਜਿ਼ਆਦਾ ਭਾਤਰੀਆਂ ਨੂੰ 2017 `ਚ ਅਮਰੀਕੀ ਨਾਗਰਿਕਤਾ ਦਿੱਤੀ ਹੈ, ਜੋ 2016 ਦੇ ਮੁਕਾਬਲੇ ਚਾਰ ਹਜ਼ਾਰ ਜਿ਼ਆਦਾ ਹੈ। ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਅੰਦਰੂਨੀ ਸੁਰੱਖਿਆ ਵਿਭਾਗ ਨੇ ਆਪਣੀ ਇਮੀਗ੍ਰੇਸ਼ਨ ਰਿਪੋਰਟ `ਚ ਕਿਹਾ ਕਿ 2017 `ਚ 50,802 ਭਾਰਤੀਆਂ ਨੇ ਅਮਰੀਕੀ ਨਾਗਰਿਕਤਾ ਸਵੀਕਾਰ ਕੀਤੀ ਹੈ।


ਇਹ ਗਿਣਤੀ 2016 `ਚ ਨਾਗਰਿਕਤਾ ਲੈਣ ਵਾਲਿਆਂ 46,188 ਭਾਰਤੀਆਂ ਦੇ ਮੁਕਾਬਲੇ ਚਾਰ ਹਜ਼ਾਰ ਜਿ਼ਆਦਾ ਹੈ। ਜਦੋਂਕਿ 2015 ਦੇ ਮੁਕਾਬਲੇ ਅਮਰੀਕੀ ਨਾਗਰਿਕਤਾ ਲੈਣ ਵਾਲੇ ਭਾਰਤੀਆਂ ਦੀ ਗਿਣਤੀ `ਚ ਅੱਠ ਹਜ਼ਾਰ ਦਾ ਵਾਧਾ ਹੋਇਆ ਹੈ।

 

2015 `ਚ 42,213 ਭਾਰਤੀਆਂ ਨੇ ਅਮਰੀਕੀ ਨਾਗਰਿਕਤਾ ਲਈ ਸੀ। ਰਿਪੋਰਟ ਅਨੁਸਾਰ 2017 `ਚ ਕੁਲ 7,07,265 ਵਿਦੇਸ਼ੀ ਨਾਗਰਿਕਾਂ ਨੇ ਅਮਰੀਕੀ ਨਾਗਰਿਕਤਾ ਸਵੀਕਾਰ ਕੀਤੀ ਹੈ। ਉਸ `ਚ ਕਿਹਾ ਗਿਆ ਹੈ ਕਿ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਭਾਤਰੀਆਂ `ਚ ਸਭ ਤੋਂ ਜਿ਼ਆਦਾ ਕਰੀਬ 12,000 ਲੋਕ ਕੈਲੀਫੋਰਨੀਆ `ਚ ਰਹਿੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fifty thousand indian got american citizenship in 2017 according to official report