ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੂਸ ਤੇ ਦੁਬਈ ’ਚ ਗੰਦੀ ਗੱਡੀ ਲਈ ਹਨ ਭਾਰੀ ਜੁਰਮਾਨੇ

ਰੂਸ ਤੇ ਦੁਬਈ ’ਚ ਗੰਦੀ ਗੱਡੀ ਲਈ ਹਨ ਭਾਰੀ ਜੁਰਮਾਨੇ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ 'ਤੇ ਕਲਿੱਕ ਕਰੋ ]

 

ਰੂਸ ਵਿੱਚ ਵੱਖਰੇ ਹੀ ਨਿਯਮ ਹੈ। ਉੱਥੇ ਲਾਪਰਵਾਹੀ ਨਾਲ ਗੱਡੀ ਚਲਾਉਣ ਵਾਲੇ ਉੱਤੇ ਭਾਰੀ ਜੁਰਮਾਨਾ ਹੈ। ਤੁਸੀਂ ਗੰਦੀ ਗੱਡੀ ਲੈ ਕੇ ਵੀ ਸੜਕ ’ਤੇ ਨਹੀਂ ਨਿੱਕਲ ਸਕਦੇ। ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਨੂੰ 50,000 ਰੂਬਲ ਭਾਵ 54,000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਤੇ ਡਰਾਈਵਿੰਗ ਲਾਇਸੈਂਸ ਤਿੰਨ ਸਾਲਾਂ ਤੱਕ ਲਈ ਰੱਦ ਕਰ ਦਿੱਤਾ ਜਾਂਦਾ ਹੈ।

 

 

ਇੰਝ ਹੀ ਸਿੰਗਾਪੁਰ ’ਚ ਵੀ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਨੂੰ 3.59 ਲੱਖ ਰੁਪਏ ਤੱਕ ਦਾ ਜੁਰਮਾਨਾ ਲੱਗਦਾ ਹੈ। ਮੋਬਾਇਲ ਫ਼ੋਨ ਉੱਤੇ ਗੱਲ ਕਰਦੇ ਡਰਾਇਵਰ ਨੂੰ 6 ਮਹੀਨਿਆਂ ਤੱਕ ਦੀ ਸਜ਼ਾ ਜਾਂ 1,000 ਡਾਲਰ ਭਾਵ 72 ਹਜ਼ਾਰ ਭਾਰਤੀ ਰੁਪਏ ਦੇ ਬਰਾਬਰ ਜੁਰਮਾਨਾ ਲੱਗਦਾ ਹੈ।

 

 

ਬਿਨਾ ਡਰਾਈਵਿੰਗ ਲਾਇਸੈਂਸ ਦੇ ਗੱਡੀ ਚਲਾਉਣ ’ਤੇ 5,000 ਡਾਲਰ ਜੁਰਮਾਨਾ ਤੇ 3 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

 

 

ਦੁਬਈ ’ਚ ਗੱਡੀ ਗੰਦੀ ਹੋਣ ਉੱਤੇ ਤੁਹਾਡੇ ਉੱਤੇ ਵੀ ਜੁਰਮਾਨਾ ਲੱਗ ਸਕਦਾ ਹੈ। ਨਿਯਮਾਂ ਅਨੁਸਾਰ ਜੇ ਪਬਲਿਕ ਪਾਰਕਿੰਗ ਪਲੇਸ ਵਿੱਚ ਕੋਈ ਗੰਦੀ ਗੱਡੀ ਮਿਲਦੀ ਹੈ, ਤਾਂ ਉਸ ਉੱਤੇ 500 ਦਰਹਮ ਭਾਵ 9 ਤੋਂ 10 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲੱਗਦਾ ਹੈ। ਦੁਬਈ ਨਗਰ ਨਿਗਮ ਇਹ ਮੰਨਦਾ ਹੈ ਕਿ ਵਾਹਨ ਚਾਲਕ ਜਨਤਕ ਸਥਾਨ ਉੱਤੇ ਗੱਡੀ ਪਾਰਕ ਕਰ ਕੇ ਲੰਮੀ ਛੁੱਟੀ ਉੱਤੇ ਚਲੇ ਜਾਂਦੇ ਹਨ, ਫਿਰ ਉਹ ਗੱਡੀ ਹੋਰ ਵੱਧ ਗੰਦੀ ਹੋ ਕੇ ਉੱਥੇ ਖੜ੍ਹੀ ਰਹਿੰਦੀ ਹੈ।

 

 

ਦੁਬਈ ਨਗਰ ਨਿਗਮ ਦੇ ਨਿਸ਼ਾਨੇ ’ਤੇ ਕੁਝ ਨਸ਼ਟ ਹੋਈਆਂ ਗੱਡੀਆਂ ਵੀ ਹੁੰਦੀਆਂ ਹਨ; ਜੋ ਲੰਮਾ ਸਮਾਂ ਇੱਕੋ ਥਾਂ ’ਤੇ ਖੜ੍ਹੀਆਂ ਰਹਿੰਦੀਆਂ ਹਨ। ਪਹਿਲਾਂ ਅਜਿਹੇ ਵਾਹਨ ਮਾਲਕਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ ਤੇ ਜੇ ਫਿਰ ਵੀ ਵਾਹਨ ਨਾ ਚੁੱਕਿਆ ਜਾਵੇ, ਤਾਂ ਉਸ ਨੂੰ ਸਕਰੈਪ ਯਾਰਡ ’ਚ ਭੇਜ ਦਿੱਤਾ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Filthy vehicles can cause hefty fines in Russia and Dubai