ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਨਟੇਕ ਫੈਸਟੀਵਲ: ਪੀਐਮ ਮੋਦੀ ਨੇ ਭਾਰਤ ’ਚ ਨਿਵੇਸ਼ ਕਰਨ ਦੇ ਦੱਸੇ ਲਾਭ

1 / 2ਫਿਨਟੇਕ ਫੈਸਟੀਵਲ: ਪੀਐਮ ਮੋਦੀ ਨੇ ਭਾਰਤ ’ਚ ਨਿਵੇਸ਼ ਕਰਨ ਦੇ ਦੱਸੇ ਲਾਭ

2 / 2ਫਿਨਟੇਕ ਫੈਸਟੀਵਲ: ਪੀਐਮ ਮੋਦੀ ਨੇ ਭਾਰਤ ’ਚ ਨਿਵੇਸ਼ ਕਰਨ ਦੇ ਦੱਸੇ ਲਾਭ

PreviousNext

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਿੰਗਾਪੁਰ ਚ ਉਲੀਕੇ ਗਏ ਫਿਨਟੇਕ ਫੈਸਟੀਵਲ ਚ ਭਾਰਤ ਨੂੰ ਨਿਵੇਸ਼ ਲਈ ਪਸੰਦੀਦਾ ਥਾਂ ਦੱਸਿਆ। ਸਾਲ 2016 ਚ ਸ਼ੁਰੂ ਹੋਏ ਫਿਨਟੇਕ ਫੈਸਟੀਵਲ ਨੂੰ ਸੰਬੋਧਿਤ ਕਰਨ ਵਾਲੇ ਮੋਦੀ ਵਿਸ਼ਵ ਪੱਧਰ ਦੇ ਪਹਿਲੇ ਨੇਤਾ ਹਨ। ਪੀ.ਐੱਮ. ਮੋਦੀ ਨੇ ਇੱਥੇ ਇਕ ਪ੍ਰੋਗਰਾਮ ਚ ਕਿਹਾ, ਵਿੱਤੀ ਨਿਵੇਸ਼ 1.3 ਅਰਬ ਭਾਰਤੀਆਂ ਲਈ ਹਕੀਕਤ ਬਣ ਗਿਆ ਹੈ। ਅਸੀਂ ਕੁਝ ਹੀ ਸਾਲਾਂ ਚ 1.2 ਅਰਬ ਤੋਂ ਵੱਧ ਬਾਇਓਮੀਟ੍ਰਿਕ ਪਛਾਣ-ਆਧਾਰ ਜਾਂ ਫਾਊਂਡੇਸ਼ਨ ਬਣਾਏ ਹਨ।

 

 

 

ਦੱਸਣਯੋਗ ਹੈ ਕਿ ਸਿੰਗਾਪੁਰ ਫਿਨਟੇਕ ਫੈਸਟੀਵਲ (ਐਸਐਫਐਫ) ਪਹਿਲਾਂ ਹੀ ਵਿੱਤੀ ਤਕਨਾਲੋਜੀ ਜਾਂ ਫਿਨਟੇਕ 'ਤੇ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ। ਸਾਲ 2017 ਚ ਇਸ ਵਿਚ 100 ਤੋਂ ਵੱਧ ਦੇਸ਼ਾਂ ਦੇ ਤਕਰੀਬਨ 30,000 ਹਿੱਸੇਦਾਰਾਂ ਨੇ ਹਿੱਸਾ ਲਿਆ ਸੀ।

 

 

 

ਮੋਦੀ ਨੇ ਕਿਹਾ ਕਿ ਸਿੰਗਾਪੁਰ ਤਕਨੀਕ ਦੀ ਮਦਦ ਨਾਲ ਥੋੜ੍ਹੇ ਹੀ ਸਮੇਂ ਚ ਗਲੋਬਲ ਫਾਈਨੈਂਸ ਹਬ ਬਣ ਗਿਆ ਹੈ। ਐਸਐਫਐਫ ਚ 3 ਦਿਨੀਂ ਸੰਮੇਲਨ ਅਤੇ ਫਿਨਟੇਕ ਕੰਪਨੀਆਂ ਅਤੇ ਉਨ੍ਹਾਂ ਦੀ ਸਮੱਰਥਾ ਦੀ ਪ੍ਰਦਰਸ਼ਨੀ, ਫਿਨਟੇਕ ਹੱਲ ਦਾ ਗਲੋਬਲ ਮੁਕਾਬਲਾ ਕਰਵਾਇਆ ਜਾਵੇਗਾ। ਮੋਦੀ ਨੇ ਕਿਹਾ ਕਿ ਆਧਾਰ ਅਤੇ ਸੈੱਲਫੋਨ ਜ਼ਰੀਏ ਉਨ੍ਹਾਂ ਦੀ ਸਰਕਾਰ ਨੇ ਜਨ-ਧਨ ਯੋਜਨਾ ਸ਼ੁਰੂ ਕੀਤੀ ਅਤੇ 3 ਸਾਲ ਦੇ ਅੰਦਰ 33 ਕਰੋੜ ਨਵੇਂ ਬੈਂਕ ਖਾਤੇ ਖੋਲ੍ਹੇ।

 

ਉਨ੍ਹਾਂ ਕਿਹਾ, ਇਹ ਪਛਾਣ, ਮਾਣ ਅਤੇ ਮੌਕਿਆਂ ਦੇ 33 ਕਰੋੜ ਸਰੋਤ ਹਨ। ਭਾਰਤ ਚ ਸਾਲ 2014 ਚ 50 ਫੀਸਦੀ ਤੋਂ ਘੱਟ ਲੋਕਾਂ ਦੇ ਬੈਂਕ ਖਾਤੇ ਸਨ। ਇਹ ਹੁਣ ਸਭ ਤੋਂ ਜ਼ਿਆਦਾ ਹੋਣ ਦੇ ਨੇੜੇ ਹੈ। ਇਸ ਲਈ ਅੱਜ ਇਕ ਅਰਬ ਤੋਂ ਵੱਧ ਬਾਇਓਮੀਟ੍ਰਿਕ ਪਛਾਣ, ਇਕ ਅਰਬ ਤੋਂ ਵੱਧ ਬੈਂਕ ਖਾਤੇ ਅਤੇ ਇਕ ਅਰਬ ਤੋਂ ਵੱਧ ਸੈੱਲਫੋਨ ਭਾਰਤ ਨੂੰ ਦੁਨੀਆ ਚ ਹੁਣ ਤੱਕ ਦਾ ਸਭ ਤੋਂ ਵੱਡਾ ਜਨਤਕ ਬੁਨਿਆਦੀ ਢਾਂਚਾ ਪ੍ਰਦਾਨ ਕਰਦੇ ਹਨ।'

 

ਉਨ੍ਹਾਂ ਕਿਹਾ, ਅਸੀਂ ਤਕਨਾਲੋਜੀ ਵੱਲੋਂ ਲਿਆਏ ਗਏ ਇਕ ਇਤਿਹਾਸਿਕ ਤਬਦੀਲੀ ਦੇ ਯੁੱਗ ਵਿਚ ਹਾਂ। ਡੈਸਕਟੌਪ ਤੋਂ ਕਲਾਊਡ, ਇੰਟਰਨੈੱਟ ਤੋਂ ਸੋਸ਼ਲ ਮੀਡੀਆ, ਆਈ.ਟੀ. ਸੇਵਾਵਾਂ ਤੋਂ ਇੰਟਰਨੈੱਟ ਆਫ ਥਿੰਗਸ ਤੱਕ ਅਸੀਂ ਥੋੜ੍ਹੇ ਸਮੇਂ ਵਿਚ ਕਾਫੀ ਲੰਬੀ ਦੂਰੀ ਤੈਅ ਕੀਤੀ ਹੈ।'

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fintech Festival PM Modi gives benefits to invest in India