ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਾਨੀ ਪੁਲਾੜ ਕੇਂਦਰ ਵਿਚ ਅੱਗ, ਤਿੰਨ ਵਿਗਿਆਨੀਆਂ ਦੀ ਮੌਤ

ਇਰਾਨੀ ਪੁਲਾੜ ਕੇਂਦਰ ਵਿਚ ਅੱਗ, ਤਿੰਨ ਵਿਗਿਆਨੀਆਂ ਦੀ ਮੌਤ

ਤੇਹਰਾਨਇਰਾਨ ਦੇ ਪੁਲਾੜ ਕੇਂਦਰ ਵਿਚ ਅੱਗ ਲੱਗਣ ਨਾਲ ਤਿੰਨ ਵਿਗਿਆਨੀਆਂ ਦੀ ਮੌਤ ਹੋ ਗਈ। ਦੇਸ਼ ਦੀ ਅਰਧ ਸਰਕਾਰੀ ਸਮਾਚਾਰ ਏਜੰਸੀ ਆਈਐਸਐਨਏ ਨੇ ਇਹ ਜਾਣਕਾਰੀ ਦਿੱਤੀ। 

 

ਇਕ ਰਿਪੋਰਟ ਵਿਚ ਇਰਾਨ ਦੇ ਦੂਰਸੰਚਾਰ ਮੰਤਰੀ ਮੁਹੰਮਦ ਜਵਾਦ ਅਜਰੀ ਜਹਿਰੋਮੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਦੇਸ਼ ਦੇ ਪੁਲਾੜ ਖੋਜ ਕੇਂਦਰ ਦੀ ਇਕ ਇਮਾਰਤ ਵਿਚ ਅੱਗ ਲੱਗਣ ਕਾਰਨ ਤਿੰਨ ਵਿਗਿਆਨੀਆਂ ਦੀ ਮੌਤ ਹੋ ਗਈ ਹੈ।  ਰਿਪੋਰਟ ਵਿਚ ਇਸ ਘਟਨਾ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

 

ਅਮਰੀਕਾ ਦੀਆਂ ਚੇਤਾਵਨੀਆਂ ਦੇ ਬਾਵਜੂਦ ਇਰਾਨ ਨੇ ਇਕ ਉਪ ਗ੍ਰਹਿ ਲਾਂਚ ਕਰਨ ਦੀ ਯੋਜਨਾ ਬਣਾਈ ਹੈ। ਇਸ ਨਾਲ ਉਸ ਨੂੰ ਬੈਲਿਸਿਟਕ ਮਿਜਾਇਲ ਪ੍ਰੋਗਰਾਮ ਵਿਚ ਲਾਭ ਮਿਲ ਸਕਦਾ ਹੈ। ਇਰਾਨ ਨੇ ਜਨਵਰੀ ਵਿਚ ਇਕ ਉਪ ਗ੍ਰਹਿ ਛੱਡਿਆ ਸੀ, ਪ੍ਰੰਤੂ ਅਧਿਕਾਰੀਆਂ ਨੇ ਕਿਹਾ ਕਿ ਉਹ ਤਕਨੀਕੀ ਕਾਰਨਾਂ ਕਰਕੇ ਮੰਜ਼ਿਲ ਤੱਕ ਪਹੁੰਚਣ ਵਿਚ ਨਾਕਾਮ ਰਿਹਾ।

 

ਇਰਾਨ ਨੇ ਬੀਤੇ ਇਕ ਦਹਾਕੇ ਵਿਚ ਕਈ ਉਪ ਗ੍ਰਹਿ ਛੱਡੇ ਹਨ। ਹਾਲਾਂਕਿ ਉਹ ਜ਼ਿਆਦਾ ਦਿਨਾਂ ਤੱਕ ਨਹੀਂ ਚਲ ਸਕੇ। ਸਾਲ 2013 ਵਿਚ ਉਸਨੇ ਪੁਲਾੜ ਵਿਚ ਇਕ ਬਾਂਦਰ ਨੂੰ ਭੇਜਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire at the Iranian Space Center the death of three scientists