ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਢਾਕਾ ’ਚ 22 ਮੰਜ਼ਿਲਾ ਇਮਾਰਤ ’ਚ ਲੱਗੀ ਅੱਗ, 19 ਮੌਤਾਂ-ਕਈ ਫਸੇ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇਕ ਇਲਾਕੇ ਚ 22 ਮੰਜ਼ਿਲਾ ਇਮਾਰਤ ਚ ਭਿਆਨਕ ਅੱਗ ਲੱਗ ਗਈ ਹੈ। ਢਾਕਾ ਦੇ ਸਥਾਨਕ ਮੀਡੀਆ ਮੁਤਾਬਕ ਇਸ ਅੱਗ ਚ ਹਾਲੇ ਤੱਕ 19 ਮੌਤਾਂ ਹੋ ਗਈ ਹਨ ਜਦਕਿ ਕਈ ਦਰਜਨ ਲੋਕ ਇਮਾਰਤ ਚ ਫਸੇ ਹੋੲੋ ਦੱਸੇ ਜਾ ਰਹੇ ਹਨ।

 

ਦਫ਼ਤਰੀ ਕੰਮਕਾਜ ਲਈ ਮਸ਼ਹੂਰ ਇਸ ਇਮਾਰਤ ਚ ਅੱਗ ਦੇ ਭਿਆਨਕ ਹਾਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਗ ਬੁਝਾਉਣ ਲਈ ਫ਼ਾਇਰ ਬ੍ਰਿ੍ਗੇਡ ਤੋਂ ਇਲਾਵਾ ਹੈਲੀਕਾਪਟਰਾਂ ਨੂੰ ਵੀ ਲਗਾਇਆ ਗਿਆ ਹੈ।

 

ਘਟਨਾ ਵੀਰਵਾਰ ਦੁਪਿਹਰ ਦੀ ਹੈ। ਇਮਾਰਤ ਚ ਕਪੜਿਆਂ ਅਤੇ ਇੰਟਰਨੈਟ ਸੇਵਾ ਦੇਣ ਵਾਲੀਆਂ ਕਈ ਦੁਕਾਨਾਂ ਹਨ। ਬਨਾਨੀ ਪੁਲਿਸ ਥਾਣਾ ਦੇ ਇੰਚਾਰਜ ਫ਼ਰਮਾਨ ਅਲੀ ਨੇ ਪੱਤਰਕਾਰਾਂ ਨੂੰ ਘਟਨਾ ਚ ਹੋਏ ਜਾਨੀ ਮਾਲ ਨੁਕਸਾਨ ਦੀ ਜਾਣਕਾਰੀ ਦਿੱਤੀ। ਮਰਨ ਵਾਲਿਆਂ ਚ ਸ਼੍ਰੀਲੰਕਾ ਦਾ ਇਕ ਨਾਗਰਿਕ ਵੀ ਸ਼ਾਮਲ ਹੈ।

 

 

ਸ਼੍ਰੀਲੰਕਾਈ ਨਾਗਰਿਕ ਸਮੇਤ ਮਾਰੇ ਗਏ 6 ਲੋਕਾਂ ਦੀ ਮੌਤ ਇਮਾਰਤ ਤੋਂ ਕੁੱਦ ਜਾਣ ਕਾਰਨ ਹੋਈ। ਇਸ ਸਾਰੇ ਲੋਕ ਆਪਣੀ ਜਾਨ ਬਚਾਉਣ ਖਾਤਰ ਇਮਾਰਤ ਤੋਂ ਕੁੱਦ ਗਏ ਸਨ। ਪੁਲਿਸ ਮ੍ਰਿਤਕਾਂ ਦੀ ਪਛਾਣ ਕਰਨ ਚ ਲਗੀ ਹੋਈ ਹੈ ਜਦਕਿ ਕਈਆਂ ਦੀ ਪਛਾਣ ਕਰ ਵੀ ਲਈ ਗਈ ਹੈ।

 

 

ਅੱਗ ਬੁਝਾਉਣ ਲਈ ਮੌਕੇ ਤੇ ਘੱਟੋ ਘੱਟ 21 ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਇਲਾਵਾ ਬੰਗਲਾਦੇਸ਼ੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਤੇ ਹਵਾਈ ਫ਼ੌਜ ਨੂੰ ਮਦਦ ਲਈ ਭੇਜਿਆ ਗਿਆ ਹੈ। ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਮੁਤਾਬਕ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਲਿਆ ਗਿਆ ਹੈ।

 

 

ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਇਹ ਵੀ ਦਸਿਆ ਕਿ ਅੱਗ ਇਮਾਰਤ ਦੀ ਅੱਠਵੀਂ ਮੰਜ਼ਿਲ ਤੇ ਲਗੀ ਸੀ ਤੇ ਫਿਰ ਇਹ 9ਵੀਂ, 10ਵੀਂ ਅਤੇ 11ਵੀਂ ਮੰਜ਼ਿਲ ਤੇ ਫੈਲ ਗਈ। ਹਾਲਾਂਕਿ ਅੱਗ ਲੱਗਣ ਦੇ ਕਾਰਨ ਦਾ ਹਾਲੇ ਤੱਕ ਨਹੀਂ ਪਤਾ ਚੱਲ ਸਕਿਆ ਹੈ।

 

 

 

 

ਢਾਕਾ ’ਚ 22 ਮੰਜ਼ਿਲਾ ਇਮਾਰਤ ’ਚ ਲੱਗੀ ਅੱਗ, ਤਸਵੀਰਾਂ ਦੇਖਣ ਲਈ ਇਸੇ ਲਾਈਨ ਤੇ ਕਲਿੱਕ ਕਰੋ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fire in a 22-storey building in Dhaka