ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ’ਚ ਦਵਾਈ ਬਣਾਉਣ ਵਾਲੀ ਫ਼ੈਕਟਰੀ ’ਚ ਲੱਗੀ ਅੱਗ, 10 ਮੌਤਾਂ

ਚੀਨ ਦੇ ਸ਼ਾਂਦੋਂਗ ਸੂਬੇ ਚ ਸੋਮਵਾਰ ਨੂੰ ਇਕ ਦਵਾਈ ਬਣਾਉਣ ਵਾਲੀ ਫ਼ੈਕਟਰੀ ਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਜਦਕਿ 12 ਹੋਰ ਲੋਕ ਜ਼ਖ਼ਮੀ ਹੋ ਗਏ। ਪਿਛਲੇ ਇਕ ਮਹੀਨੇ ਚ ਦੇਸ਼ ਚ ਇਹ ਚੌਥੀ ਵੱਡੀ ਉਦਯੋਗਿਕ ਦੁਰਘਟਨਾ ਹੈ।

 

ਸਥਾਨਕ ਮੀਡੀਆ ਮੁਤਾਬਕ ਇਹ ਦੁਰਘਟਨਾ ਸੋਮਵਾਰ ਦੁਪਹਿਰ ਨੂੰ ਕਿਲੂ ਤਿਆਨਹੇ ਫ਼ਾਰਮਸਯੁਟਿਕਲਸ ਦੇ ਕਾਰਖ਼ਾਨੇ ਚ ਹੋਈ। ਵੈਲਡਿੰਗ ਕਰਦਿਆਂ ਇਕ ਚਿੰਗਾਰੀ ਉੱਥੇ ਗਰਮੀ ਫੈਲਾਉਣ ਵਾਲੀ ਪੈਦਾਰਥਾਂ ਦੇ ਸੰਪਰਕ ਚ ਆਈ ਅਤੇ ਕਾਰਖ਼ਾਨਾ ਸੜ ਕੇ ਸੁਆਹ ਹੋ ਗਿਆ।

 

ਦਸਿਆ ਜਾ ਰਿਹਾ ਹੈ ਕਿ ਉਸ ਸਮੇਂ 8 ਲੋਕ ਇਕ ਪਾਈਪਲਾਈਨ ਦੀ ਮੁਰੰਮਤ ਕਰ ਰਹੇ ਸਨ। ਦਮ ਘੁਟਣ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਐਮਰਜੈਂਸੀ ਇਲਾਜ ਦਿੱਤੇ ਜਾਣ ਦੌਰਾਨ ਦੋ ਹੋਰ ਲੋਕਾਂ ਦੀ ਮੌਤ ਹੋ ਗਈ।

 

ਕਿਹਾ ਜਾ ਰਿਹਾ ਹੈ ਕਿ ਮਾਮੂਲੀ ਤੌਰ ਤੇ ਫ਼ੇਫੜਿਆਂ ਚ ਧੂੰਆਂ ਭਰਨ ਨਾਲ 12 ਹੋਰ ਲੋਕਾਂ ਦੀ ਹਾਲਤ ਖਰਾਬ ਹੋ ਗਈ ਪਰ ਉਨ੍ਹਾਂ ਨੂੰ ਬਚਾ ਲਿਆ ਗਿਆ ਤੇ ਹੁਣ ਉਹ ਖਤਰੇ ਤੋਂ ਬਾਹਰ ਹਨ।

 

ਦੱਸਣਯੋਗ ਹੈ ਕਿ ਇਸ ਘਟਨਾ ਤੋਂ ਪਹਿਲਾਂ ਲੰਘੀ 31 ਮਾਰਚ ਨੂੰ ਵੀ ਚੀਨ ਦੇ ਜਿਆਂਗਸੁ ਸੂਬੇ ਚ ਕਬਾੜ ਦੀ ਧਾਤੁ ਨੂੰ ਢਾਲਣ ਵਾਲੇ ਕਾਰਖ਼ਾਨੇ ਚ ਧਮਾਕੇ ਕਾਰਨ 7 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 5 ਲੋਕ ਜ਼ਖ਼ਮੀ ਹੋ ਗਏ ਸਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire in a pharmaceutical factory in China many Deaths