ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੈਕਸਾਸ ਯੂਨੀਵਰਸਿਟੀ ’ਚ ਗੋਲੀਬਾਰੀ, ਦੋ ਲੜਕੀਆਂ ਦੀ ਮੌਤ

ਟੈਕਸਾਸ ਯੂਨੀਵਰਸਿਟੀ ’ਚ ਗੋਲੀਬਾਰੀ, ਦੋ ਲੜਕੀਆਂ ਦੀ ਮੌਤ

ਅਮਰੀਕੀ ਸੂਬੇ ਟੈਕਸਾਸ ’ਚ ਇੱਕ ਵਾਰ ਫਿਰ ਅੰਨ੍ਹੇਵਾਹ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਟੈਕਸਾਸ ਯੂਨੀਵਰਸਿਟੀ ਕੈਂਪਸ ’ਚ ਗੋਲੀਬਾਰੀ ਹੋਈ ਹੈ; ਜਿਸ ਵਿੱਚ ਦੋ ਲੜਕੀਆਂ ਦੀ ਮੌਤ ਹੋ ਗਈ ਹੈ ਤੇ ਕਈ ਹੋਰ ਜ਼ਖ਼ਮੀ ਹਨ।

 

 

ਗੋਲੀਬਾਰੀ ਦੀ ਇਹ ਵਾਰਦਾਤ ਸੋਮਵਾਰ ਨੂੰ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਟੈਕਸਾਸ ਏ ਐਂਡ ਐਮ ਕਾਮਰਸ ਕੈਂਪਸ ’ਚ ਹੋਈ। ਟੈਕਸਾਸ ’ਚ ਪਹਿਲਾਂ ਵੀ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।

 

 

ਪਹਿਲੀ ਵਾਰਦਾਤ ’ਚ ਵੀ ਕਈ ਵਿਅਕਤੀ ਮਾਰੇ ਗਏ ਸਨ। ਉਸ ਤੋਂ ਪਹਿਲਾਂ ਟੈਕਸਾਸ ਦੇ ਵ੍ਹਾਈਟ ਸੈਟਲਮੈਂਟ ਚਰਚ ਦੇ ਬਾਹਰ ਵੀ ਗੋਲੀਬਾਰੀ ਹੋਈ ਸੀ; ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ।

 

 

ਉਸ ਤੋਂ ਵੀ ਪਹਿਲਾਂ ਟੈਕਸਾਸ ਦੇ ਮਿਡਲੈਂਡ ਕੋਲ ਓਡੇਸਾ ਇਲਾਕੇ ’ਚ ਵੀ ਗੋਲੀਬਾਰੀ ਕੀਤੀ ਗਈ ਸੀ; ਜਿੱਥੇ 5 ਵਿਅਕਤੀ ਮਾਰੇ ਗਏ ਸਨ ਤੇ 21 ਹੋਰ ਜ਼ਖ਼ਮੀ ਹੋਏ ਸਨ। ਨਿੱਤ ਦਿਨ ਗੋਲੀਬਾਰੀ ਦੀਆਂ ਅਜਿਹੀਆਂ ਘਟਨਾਵਾਂ ਵਾਪਰਨ ਕਾਰਨ ਸਥਾਨਕ ਲੋਕ ਦਹਿਸ਼ਤ ’ਚ ਆ ਗਏ ਹਨ।

 

 

ਦਰਅਸਲ, ਕੁਝ ਕੌਮਾਂਤਰੀ ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ’ਚ ਹਥਿਆਰ ਬਣਾਉਣ ਵਾਲੀਆਂ ਫ਼ੈਕਟਰੀਆਂ ਦੀ ਲੌਬੀ ਬਹੁਤ ਮਜ਼ਬੂਤ ਹੈ। ਉਹ ਸੰਸਦ ਮੈਂਬਰਾਂ ਨੂੰ ਆਪਣੇ ਵੱਸ ’ਚ ਰੱਖ ਕੇ ਆਪਣੇ ਮੁਤਾਬਕ ਚਲਾਉਣਾ ਚਾਹੁੰਦੀ ਹੈ। ਇਸੇ ਲਈ ਅਮਰੀਕਾ ’ਚ ਕਦੇ ਵੀ ਗੰਨ ਫ਼ੈਕਟਰੀਆਂ ਉੱਤੇ ਕਿਸੇ ਕਿਸਮ ਦੀ ਪਾਬੰਦੀ ਨਹੀਂ ਲੱਗਦੀ ਤੇ ਅਮਰੀਕੀ ਪ੍ਰਸ਼ਾਸਨ ਅਕਸਰ ਉਨ੍ਹਾਂ ਦੇ ਹਥਿਆਰ ਅੱਗੇ ਵਿਕਵਾਉਣ ਲਈ ਦੁਨੀਆ ’ਚ ਕਥਿਤ ਤੌਰ ’ਤੇ ਗੜਬੜੀਆਂ ਫੈਲਾਉਂਦੇ ਰਹੇ ਹਨ।

 

 

ਅਮਰੀਕੀ ਗੰਨ ਕਲਚਰ ਉੱਤੇ ਰੋਕ ਲਾਉਣ ਦੀ ਜ਼ਰੂਰਤ ਹੈ ਕਿਉਂਕਿ ਇਸ ਦੀ ਲਾਗ ਦੁਨੀਆ ਵਿੱਚ ਹੋਰਨਾਂ ਥਾਵਾਂ ’ਤੇ ਵੀ ਫੈਲਦੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Firing at Texas University Two girl Students killed