ਅਗਲੀ ਕਹਾਣੀ

ਅਮਰੀਕਾ ਦੇ ਨਿਊ ਆਰੇਲੇਂਸ 'ਚ ਗੋਲੀਬਾਰੀ, 11 ਲੋਕ ਗੰਭੀਰ ਜ਼ਖ਼ਮੀ

ਅਮਰੀਕਾ ਦੇ ਨਿਊ ਆਰੇਲੇਂਸ ਵਿੱਚ ਸੈਲਾਨੀਆਂ ਦੀ ਭੀੜ ਵਾਲੀ ਥਾਂ 'ਤੇ ਹੋਈ ਗੋਲੀਬਾਰੀ ਵਿੱਚ 11 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਗੋਲੀਬਾਰੀ ਸਵੇਰੇ 3 ਵਜੇ ਦੇ ਕਰੀਬ ਹੋਈ। ਇੱਥੇ ਬਹੁਤ ਭੀੜ ਸੀ।
 

ਘਟਨਾ ਵਾਲੀ ਥਾਂ ਦੇ ਨੇੜੇ ਕਈ ਹੋਟਲ ਹਨ ਅਤੇ ਸੈਲਾਨੀਆਂ ਦਾ ਆਉਣਾ ਜਾਣਾ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਇਸ ਘਟਨਾ ‘ਤੇ ਤੁਰੰਤ ਪ੍ਰਤੀਕ੍ਰਿਆ ਦਿੱਤੀ ਕਿਉਂਕਿ ਸ਼ਹਿਰ ਵਿੱਚ ਸਾਲਾਨਾ ਥੈਂਕਸਗਿਵਿੰਗ ਸਮਾਗਮ ਲਈ ਪੈਟਰੋਲ ਟੀਮ ਡਿਊਟੀ ‘ਤੇ ਸੀ।

 

ਪੁਲਿਸ ਨੇ ਕਿਹਾ ਕਿ ਜਿੱਥੇ ਫਾਇਰਿੰਗ ਹੋਈ ਉਥੇ ਸਾਡੇ ਅਧਿਕਾਰੀ ਮੌਜੂਦ ਸਨ। ਬਦਕਿਸਮਤੀ ਨਾਲ ਇੱਥੇ ਬਹੁਤ ਸਾਰੇ ਲੋਕ ਸਨ ਕਿ ਅਸੀਂ ਸਮਝ ਨਹੀਂ ਸਕੇ ਕਿ ਗੋਲੀ ਕਿਥੋਂ ਚਲਾਈ ਜਾ ਰਹੀ ਹੈ ਅਤੇ ਕੌਣ ਚਲਾ ਰਿਹਾ ਹੈ। ਮਾਮਲੇ ਦੀ ਜਾਂਚ ਜਾਰੀ ਹੈ, ਹਾਲਾਂਕਿ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Firing in America s New Orleans 11 people badly injured