ਅਮਰੀਕਾ ਦੇ ਫਲੋਰਿਡਾ ’ਚ ਇੱਕ ਯੋਗਾ ਸਟੂਡਿਓ ਚ ਇੱਕ ਹਮਲਾਵਰ ਦੀ ਫਾਈਰਿੰਗ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਬਾਅਦ ਚ ਹਮਲਾਵਰ ਨੇ ਖੁੱਦ ਨੂੰ ਗੋਲੀ ਮਾਰ ਕੇ ਖੁੱਦਕੁਸ਼ੀ ਕਰ ਲਈ। ਤਾਲਾਹਾਸੀ ਦੇ ਪੁਲਿਸ ਮੁਖੀ ਮਾਈਕਲ ਡੇਲੀਓ ਨੇ ਸ਼ੁੱਕਰਵਾਰ ਰਾਤ ਪੱਤਰਕਾਰਾਂ ਨੂੰ ਦੱਸਿਆ ਕਿ ਸਟੂਡਿਓ ਚ ਜਾਣ ਮਗਰੋਂ ਉਕਤ ਹਲਮਾਵਰ ਨੇ 6 ਲੋਕਾਂ ਨੂੰ ਗੋਲੀ ਮਾਰੀ।
ਡੇਲੀਓ ਨੇ ਦੱਸਿਆ ਕਿ ਇਸ ਮਗਰੋਂ ਸ਼ੱਕੀ ਨੇ ਖੁੱਦ ਨੂੰ ਵੀ ਗੋਲੀ ਮਾਰ ਲਈ। ਹਾਲੇ ਹਮਲਾਵਰ ਅਤੇ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਹੋਰਨਾਂ ਪੀੜਤਾਂ ਦੀ ਸਥਿਤੀ ਵੀ ਸਾਫ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਨੇ ਇਕੱਲੇ ਹੀ ਇਹ ਘਟਨਾ ਨੂੰ ਨੇਪਰੇ ਚਾੜ੍ਹਿਆ ਅਤੇ ਅਫਸਰਾਨ ਇਸ ਪਿੱਛੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਸ਼ਹਿਰ ਦੇ ਕਮਿਸ਼ਨਰ ਸਕਾਟ ਮੈਡਾਕਸ ਮੌਕੇ ਤੇ ਮੌਜੂਦ ਹੈ। ਉਨ੍ਹਾਂ ਨੇ ਫੇਸਬੁੱਕ ਤੇ ਲਿਖਿਆ ਕਿ ਮੇਰੇ ਜਨਤਕ ਕਰਿਅਰ ਚ ਮੈਂ ਕਈ ਵਾਰ ਮਾੜੇ ਹਾਲਾਤ ਦੇਖੇ ਪਰ ਇਹ ਸਭ ਤੋਂ ਮਾੜਾ ਹੈ। ਕ੍ਰਿਪਾ ਪ੍ਰਾਰਥਨਾ ਕਰਿਓ।