ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਲੋਰਿਡਾ ’ਚ ਗੋਲੀਬਾਰੀ, ਇਕ ਦੀ ਮੌਤ, ਦੋ ਜ਼ਖਮੀ

ਫਲੋਰਿਡਾ ‘’ਚ ਗੋਲੀਬਾਰੀ, ਇਕ ਦੀ ਮੌਤ, ਦੋ ਜ਼ਖਮੀ

ਫਲੋਰਿਡਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਿਜਾਰਟ ਦੇ ਨੇੜੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਅਤੇ ਦੋ ਹੋਰ ਦੇ ਜ਼ਖਮੀ ਹੋਣ ਦੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ। ਮਿਆਮੀ ਡਾਡੇ ਪੁਲਿਸ ਦੇ ਬੁਲਾਰੇ ਅਲਵਾਰੋ ਜਬਲੇਟਾ ਨੇ ਕਿਹਾ ਕਿ ਐਤਵਾਰ ਦੁਪਹਿਰ ਬਾਅਦ ਇਕ ਵਜਕੇ 41 ਮਿੰਟ ਉਤੇ ਸਨੀ ਆਈਲਸ ਵਿਚ ਸਥਿਤ ਟਰੰਪ ਇੰਟਰਨੇਸ਼ਨਲ ਵਿਚ ਰਿਜਾਰਟ ਮਿਆਮੀ ਵਿਚ ਗੋਲੀਬਾਰੀ ਦੀ ਸੂਚਨਾ ਮਿਲੀ। ਸਥਾਨਕ ਪੁਲਿਸ ਦੀ ਪਾਰਟੀ ਜਦੋਂ ਮੌਕੇ ਉਤੇ ਪਹੁੰਚੀ ਤਾਂ ਉਨ੍ਹਾਂ ਕਈ ਵਾਹਨਾਂ ਵਿਚ ਗੋਲੀਆਂ ਦੇ ਨਿਸ਼ਾਨ ਦੇਖੇ।

 

ਜਬਲੇਟਾ ਨੇ ਕਿਹਾ ਕਿ ਇਕ ਵਾਹਨ ਵਿਚੋਂ 19 ਸਾਲਾ ਲੜਕੀ ਮਿਲੀ। ਉਸ ਨੂੰ ਗੋਲੀ ਲੱਗੀ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਹੀ ਦੇਰ ਬਾਅਦ 911 (ਪੁਲਿਸ ਹੈਲਪਲਾਈਨ) ਉਤੇ ਪੁਲਿਸ ਨੂੰ ਸੂਚਨਾ ਮਿਲੀ ਕਿ ਹੋਟਲ ਦੇ ਸਾਹਮਣੇ ਵਾਲੀ ਸੜਕ ਉਤੇ ਵਾਹਨ ਵਿਚ ਇਕ ਲਾਸ਼ ਮਿਲੀ ਹੈ।

 

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਮੁਹੰਮਦ ਜਰਦੀ (43) ਵਜੋਂ ਹੋਈ ਹੈ। ਇਕ ਪੰਜ ਸਾਲ ਦੇ ਬੱਚੇ ਨੂੰ ਵੀ ਸੱਟਾ ਲੱਗੀਆਂ ਹਨ। ਉਸ ਨੂੰ ਮੁਢਲੇ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਮਾਮਲੇ ਵਿਚ ਪੁਲਿਸ ਨੇ ਕੁਝ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਮੌਕੇ ਤੋਂ ਕੁਝ ਹਥਿਆਰ ਵੀ ਬਰਾਮਦ ਕੀਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:firing near resort of trump in florida one man dies