ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ 'ਚ ਮਨੁੱਖੀ ਸਰੀਰ 'ਤੇ ਪਹਿਲੇ ਕੋਰੋਨਾ ਟੀਕੇ ਦਾ ਪ੍ਰੀਖਣ, ਜਾਣੋ ਕੀ ਰਿਹਾ ਨਤੀਜਾ

ਚੀਨੀ ਖੋਜ ਟੀਮ ਨੇ ਮਨੁੱਖਾਂ ਉੱਤੇ ਕੋਵਿਡ-19 ਟੀਕੇ ਦਾ ਟੈਸਟ ਕੀਤਾ ਹੈ। ਇਹ ਜਾਣਕਾਰੀ ਚੀਨੀ ਖੋਜ ਟੀਮ ਨੇ ਬ੍ਰਿਟਿਸ਼ ਮੈਡੀਕਲ ਮੈਗਜ਼ੀਨ 'ਦੀ ਲਾਸੈਂਟ' ਨੂੰ ਦਿੱਤੀ ਹੈ। ਪਹਿਲੇ ਪੜਾਅ ਦੇ ਕਲੀਨਿਕਲ ਪ੍ਰੀਖਣ ਨਤੀਜੇ ਤੋਂ ਜ਼ਾਹਰ ਹੈ ਕਿ ਇਹ ਟੀਕਾ ਸੁਰੱਖਿਅਤ ਹੈ। ਚੀਨੀ ਵਿਗਿਆਨ ਅਕਾਦਮੀ ਦੇ ਮੈਂਬਰ ਰੋਤਸੀ ਹੂ ਨੇ ਕਿਹਾ ਕਿ ਚੀਨੀ ਵਿਗਿਆਨੀਆਂ ਦੇ ਅਧਿਐਨ ਨੇ ਕੋਵਿਡ-19 ਮਹਾਂਮਾਰੀ ਦੀ ਅੰਤਰਰਾਸ਼ਟਰੀ ਲੜਾਈ ਲਈ ਮਹੱਤਵਪੂਰਨ ਵਿਗਿਆਨਕ ਸਬੂਤ ਉਪਲੱਬਧ ਕਰਵਾਏ ਹਨ।
 

'ਦੀ ਲਾਸੈਂਟ' 'ਤੇ ਜਾਰੀ ਇਸ ਟੀਕੇ ਦਾ ਪ੍ਰੀਖਣ 108 ਬਾਲਗਾਂ 'ਤੇ ਕੀਤਾ ਗਿਆ। ਪਹਿਲੇ ਗੇੜ ਦੇ ਪ੍ਰੀਖਣ ਤੋਂ ਪਤਾ ਲੱਗਿਆ ਹੈ ਕਿ ਇਹ ਟੀਕਾ ਸੁਰੱਖਿਅਤ ਹੈ ਅਤੇ ਇਸ ਦੀ ਚੰਗੀ ਸਹਿਣਸ਼ੀਲਤਾ ਹੈ, ਪਰ ਇਹ ਵੇਖਣ ਲਈ ਵੱਧ ਅਧਿਐਨ ਕਰਨ ਦੀ ਲੋੜ ਹੈ ਕਿ ਕੀ ਇਹ ਟੀਕਾ ਕੋਵਿਡ-19 ਲਾਗ ਦੀ ਪ੍ਰਭਾਵਸ਼ਾਲੀ ਰੋਕਥਾਮ ਕਰ ਸਕੇਗਾ ਜਾਂ ਨਹੀਂ।
 

'ਦੀ ਲਾਸੈਂਟ' ਦੇ ਮੁੱਖ ਸੰਪਾਦਕ ਰਿਚਰਡ ਹੋਰਟਨ ਨੇ ਸੋਸ਼ਲ ਮੀਡੀਆ 'ਤੇ ਇਸ ਖ਼ਬਰ ਨੂੰ ਸ਼ੇਅਰ ਕੀਤਾ ਅਤੇ ਇਸ ਪ੍ਰੀਖਣ ਦੇ ਨਤੀਜੇ ਨੂੰ ਇੱਕ ਮੀਲ ਪੱਥਰ ਦੱਸਿਆ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਵਿਸ਼ਵ ਵਿੱਚ ਹੁਣ ਕੋਵਿਡ-19 ਦੀ ਰੋਕਥਾਮ ਲਈ 120 ਤੋਂ ਵੱਧ ਟੀਕੇ ਹਨ, ਜਿਨ੍ਹਾਂ ਵਿੱਚੋਂ ਕੁਝ ਕਲੀਨਿਕਲ ਟ੍ਰਾਈਲ ਅਧੀਨ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First corona vaccine test on human body in China know what was the result